ਗੁਰਾਇਆ ਤੋਂ ਸ਼੍ਰੀ ਵਰਿੰਦਾਵਨ ਧਾਮ ਲਈ ਬੱਸ ਰਵਾਨਾ
ਗੁਰਾਇਆ ਤੋਂ ਸ਼੍ਰੀ ਵਰਿੰਦਾਵਨ ਧਾਮ ਲਈ ਪਹਿਲੀ ਭਗਤੀਮਈ ਬੱਸ ਯਾਤਰਾ ਰਵਾਨਾ
Publish Date: Sun, 25 Jan 2026 08:00 PM (IST)
Updated Date: Mon, 26 Jan 2026 04:16 AM (IST)
ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਜੈ ਜੈ ਰਾਧਾ ਵੱਲਭ ਸ਼੍ਰੀ ਹਰਿਵੰਸ਼ ਸੰਸਥਾ, ਗੁਰਾਇਆ ਵੱਲੋਂ ਸ਼੍ਰੀ ਵਰਿੰਦਾਵਨ ਧਾਮ ਲਈ ਪਹਿਲੀ ਭਗਤੀਮਈ ਬੱਸ ਯਾਤਰਾ ਸ਼ਰਧਾ ਤੇ ਉਤਸ਼ਾਹ ਨਾਲ ਹੋਵੇਗੀ। ਇਹ ਪਵਿੱਤਰ ਯਾਤਰਾ ਸ਼੍ਰੀ ਰਿਸ਼ੀ ਕੁਟੀਆ ਸ਼੍ਰੀ ਰਾਮ ਮੰਦਰ, ਗੁਰਾਇਆ ਤੋਂ ਰਵਾਨਾ ਹੋਈ। ਯਾਤਰਾ ਦੀ ਸ਼ੁਰੂਆਤ ਮੰਦਰ ਦੇ ਪੁਜਾਰੀ ਰਾਜਾ ਰਾਮ ਦਾਸ ਵੱਲੋਂ ਵਿਧੀਵਤ ਪੂਜਾ-ਅਰਚਨਾ ਨਾਲ ਕਰਵਾਈ ਗਈ। “ਰਾਧੇ-ਰਾਧੇ” ਤੇ “ਜੈ ਸ਼੍ਰੀ ਕ੍ਰਿਸ਼ਨ” ਦੇ ਭਗਤੀਮਈ ਜੈਕਾਰਿਆਂ ਨਾਲ ਪੂਰਾ ਮਾਹੌਲ ਆਧਿਆਤਮਿਕਤਾ ਨਾਲ ਗੂੰਜ ਉਠਿਆ। ਸੰਸਥਾ ਵੱਲੋਂ ਯਾਤਰੀਆਂ ਲਈ ਖਾਣ-ਪੀਣ, ਰਹਿਣ-ਸਹਿਣ ਤੇ ਹੋਰ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਧਾਰਮਿਕ ਯਾਤਰਾ ਦੌਰਾਨ ਯਾਤਰੀਆਂ ਨੂੰ ਸ਼੍ਰੀ ਵਰਿੰਦਾਵਨ ਧਾਮ, ਬਰਸਾਨਾ, ਰਮਣ ਰੇਤੀ, 84 ਖੰਭਾ, ਗੋਵਰਧਨ ਪਰਬਤ ਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਦੇ ਪਵਿੱਤਰ ਦਰਸ਼ਨ ਕਰਵਾਏ ਗਏ। ਪ੍ਰਭੂ ਸ਼੍ਰੀ ਕ੍ਰਿਸ਼ਨ ਦੀ ਲੀਲਾਭੂਮੀ ਦੇ ਦਰਸ਼ਨਾਂ ਨਾਲ ਯਾਤਰੀ ਆਤਮਿਕ ਸ਼ਾਂਤੀ ਤੇ ਭਗਤੀ ਰਸ ਨਾਲ ਸਰੋਬਰ ਹੋ ਗਏ। ਯਾਤਰਾ ਦੇ ਸਮਾਪਨ ਉਪਰੰਤ ਯਾਤਰੀਆਂ ਨੇ ਸੰਸਥਾ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।