ਬਿਨਾਂ ਮਨਜ਼ੂਰੀ ਦੇ ਇਸ਼ਤਿਹਾਰਬਾਜ਼ੀ ਕਰਨ ’ਤੇ ਹੋਵੇਗੀ ਐੱਫਆਈਆਰ
ਬਿਨਾ ਮਨਜ਼ੂਰੀ ਦੇ ਹੋਰਡਿੰਗ, ਪੋਸਟਰ, ਫਲੈਕਸ ਲਾਉਣ ਵਾਿਲਆਂ ਵਿਰੁੱਧ ਹੋਵੇਗੀ ਐਫਆਈਆਰ ਦਰਜ
Publish Date: Tue, 27 Jan 2026 07:25 PM (IST)
Updated Date: Tue, 27 Jan 2026 07:28 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਇਸ਼ਤਿਹਾਰ ਏਜੰਸੀਆਂ, ਜਥੇਬੰਦੀਆਂ ਇਸ਼ਤਿਹਾਰਕਾਂ, ਇਸ਼ਤਿਹਾਰ ਏਜੰਸੀਆਂ, ਸੰਸਥਾਵਾਂ ਸ਼ਹਿਰ ’ਚ ਕਿਸੇ ਵੀ ਤਰ੍ਹਾਂ ਦੇ ਗੈਰ-ਅਧਿਕਾਰਤ ਬੈਨਰ, ਹੋਰਡਿੰਗ, ਪੋਸਟਰ, ਵਾਲ ਪੇਂਟਿੰਗ, ਗੈਰ-ਕਾਨੂੰਨੀ ਫਲੈਕਸ ਜਾਂ ਜਨਤਕ ਸੰਪਤੀ ਦੀ ਡਿਫੇਸਮੈਂਟ ਕਰਨਗੀਆਂ ਤਾਂ ਉਨ੍ਹਾਂ ਖਿਲਾਫ਼ ਐੱਫਆਈਆਰ ਦਰਜ ਹੋ ਸਕਦੀ ਹੈ। ਇਸ ਸਬੰਧੀ ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਕਿਹਾ ਗਿਆ ਹੈ ਕਿ ਜੇ ਉਕਤ ਹੁਕਮਾਂ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ’ਚ ਐੱਫਆਈਆਰ ਦੇ ਨਾਲ-ਨਾਲ ਜੁਰਮਾਨਾ ਕਰਨਾ ਅਤੇ ਪੋਸਟਰ ਤੇ ਹੋਰ ਇਸ਼ਤਿਹਾਰ ਹਟਾਉਣਾ ਵੀ ਸ਼ਾਮਲ ਹੈ। ਇਸ਼ਤਿਹਾਰਬਾਜ਼ੀ ਲਈ ਕ੍ਰਿਏਟਿਵ ਓਓਐੱਚ ਨਾਮੀ ਏਜੰਸੀ ਨੂੰ ਬਕਾਇਦਾ ਠੇਕਾ ਦਿੱਤਾ ਜਾ ਚੁੱਕਾ ਹੈ ਅਤੇ ਉਸ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਬਿਨਾਂ ਮਨਜ਼ੂਰੀ ਦੇ ਇਸ਼ਤਿਹਾਰ ਦੀ ਇਜ਼ਾਜ਼ਤ ਨਹੀਂ ਹੋਵੇਗੀ। ਮੇਅਰ ਤੇ ਕਮਿਸ਼ਨਰ ਨੇ ਇਸ ਸਬੰਧੀ ਸ਼ਹਿਰੀਆਂ ਨੂੰ ਸੜਕ ਸੁਰੱਖਿਆ, ਜਨਤਕ ਸਹੂਲਤ, ਸਫਾਈ ਅਤੇ ਯੋਜਨਾਬੱਧ ਸ਼ਹਿਰ ਦੇ ਸੁੰਦਰੀਕਰਨ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।