ਕਪਿਲ ਮਿਸ਼ਰਾ ’ਤੇ ਐੱਫਆਈਆਰ : ਦਿੱਲੀ ਵਿਧਾਨ ਸਭਾ ਦੀ ਜਾਂਚ ਤੋਂ ਬਚਣ ਦੀ ਕੋਸ਼ਿਸ਼-ਭਾਜਪਾ
ਕਪਿਲ ਮਿਸ਼ਰਾ ’ਤੇ ਐੱਫਆਈਆਰ : ਦਿੱਲੀ ਵਿਧਾਨ ਸਭਾ ਦੀ ਜਾਂਚ ਤੋਂ ਬਚਣ ਦੀ ਕੋਸ਼ਿਸ਼-ਭਾਜਪਾ
Publish Date: Fri, 09 Jan 2026 11:36 PM (IST)
Updated Date: Sat, 10 Jan 2026 04:09 AM (IST)

- ਕੇਜਰੀਵਾਲ ਦੀ ਚਾਪਲੂਸੀ ’ਚ ਪੰਜਾਬ ਪੁਲਿਸ ਦਾ ਦੁਰਪਯੋਗ ਕਰ ਰਹੇ ਭਗਵੰਤ ਮਾਨ : ਅਸ਼ਵਨੀ ਸ਼ਰਮਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿੱਲੀ ਸਰਕਾਰ ਦੇ ਮੰਤਰੀ ਤੇ ਅਰਵਿੰਦ ਕੇਜਰੀਵਾਲ ਦੇ ਖੁੱਲ੍ਹੇ ਅਲੋਚਕ ਕਪਿਲ ਮਿਸ਼ਰਾ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਸੰਭਵ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਕਰਵਾਈ ਗਈ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਕੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਥੋਂ ਜਾਰੀ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਕ ਵੀਡੀਓ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਵਾਂਗ ਲੱਗਦੀ ਹੈ। ਇਸ ਸਮੇਂ ਪੰਜਾਬ ’ਚ ਅਪਰਾਧ ਚਰਮ ਸੀਤਾ ’ਤੇ ਹੈ। ਦਿਨ-ਦਿਹਾੜੇ ਕਤਲ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧ ਰਹੀਆਂ ਹਨ। ਹਰ ਕੋਨੇ ’ਚ ਗੈਂਗਸਟਰ ਫਿਰੌਤੀ ਵਸੂਲ ਰਹੇ ਹਨ, ਗਲੀ-ਗਲੀ ਚੇਨ ਸਨੈਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਆਮ ਲੋਕ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਜੀਣ ਲਈ ਮਜਬੂਰ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਪੁਲਿਸ ਦੁਰਵਰਤੋਂ ਕਰ ਕੇ ਆਪਣੇ ਸਿਆਸੀ ਆਕਾਵਾਂ ਦੀ ਚਾਪਲੂਸੀ ਕਰਨ ਦੀ ਬਜਾਏ, ਸੂਬੇ ਦੀ ਲਗਾਤਾਰ ਖ਼ਰਾਬ ਹੋ ਰਹੀ ਕਾਨੂੰਨ-ਵਿਵਸਥਾ ’ਤੇ ਧਿਆਨ ਕੇਂਦਰਿਤ ਕਰਨ।