ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵੱਲੋਂ 16 ਤੇ 17 ਮਈ ਨੂੰ 4 ਰੇਲ ਗੱਡੀਆਂ ਜਲੰਧਰ ਤੇ ਲੁਧਿਆਣਾ ਤੱਕ ਰੱਦ ਕਰਨ ਦਾ ਫ਼ੈਸਲਾ
ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵੱਲੋਂ 16 ਤੇ 17 ਮਈ ਨੂੰ ਨਵੀਂ ਦਿੱਲੀ-ਲੋਹੀਆਂ ਅਤੇ ਲੋਹੀਆਂ-ਨਵੀ ਦਿੱਲੀ ਵਿਚਕਾਰ ਚੱਲਣ ਵਾਲੀਆਂ ਗੱਡੀਆਂ ਨੂੰ 16 ਤੇ 17 ਮਈ ਨੂੰ ਜਲੰਧਰ ਤੇ ਲੁਧਿਆਣਾ ਤੱਕ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।
Publish Date: Thu, 16 May 2024 08:37 AM (IST)
Updated Date: Thu, 16 May 2024 08:40 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵੱਲੋਂ 16 ਤੇ 17 ਮਈ ਨੂੰ ਨਵੀਂ ਦਿੱਲੀ-ਲੋਹੀਆਂ ਅਤੇ ਲੋਹੀਆਂ-ਨਵੀ ਦਿੱਲੀ ਵਿਚਕਾਰ ਚੱਲਣ ਵਾਲੀਆਂ ਗੱਡੀਆਂ ਨੂੰ 16 ਤੇ 17 ਮਈ ਨੂੰ ਜਲੰਧਰ ਤੇ ਲੁਧਿਆਣਾ ਤੱਕ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ 16 ਮਈ ਨੂੰ ਗੱਡੀ ਨੰਬਰ 22479 ਨਵੀਂ ਦਿੱਲੀ-ਲੋਹੀਆਂ ਖਾਸ ਵੀਰਵਾਰ ਨੂੰ ਜਲੰਧਰ ਸ਼ਹਿਰ ਸਟੇਸ਼ਨ ’ਤੇ ਰੱਦ ਕਰ ਦਿੱਤੀ ਗਈ ਹੈ ਜਦੋਂਕਿ ਨਵੀਂ ਦਿੱਲੀ-ਮੋਗਾ ਵਿਚਕਾਰ ਚੱਲਣ ਵਾਲੀ 22485 ਰੇਲ ਗੱਡੀ 17 ਮਈ ਨੂੰ ਲੁਧਿਆਣਾ ਵਿਖੇ ਰੱਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 22480 ਲੋਹੀਆਂ ਖਾਸ ਤੋਂ ਨਵੀਂ ਦਿੱਲੀ ਜਾਣ ਵਾਲੀ ਗੱਡੀ 16 ਮਈ ਨੂੰ ਜਲੰਧਰ ਤੋਂ ਰਵਾਨਾ ਹੋਵੇਗੀ ਜਦੋਂਕਿ 17 ਮਈ ਨੂੰ ਗੱਡੀ ਨੰਬਰ 22486 ਮੋਗਾ-ਨਵੀਂ ਦਿੱਲੀ ਲੁਧਿਆਣਾ ਤੋਂ ਰਵਾਨਾ ਹੋਵੇਗੀ। ਉਕਤ ਫੈਸਲਾ ਰੇਲਵੇ ਨੇ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਲਗਾਏ ਅਣਮਿੱਥੇ ਸਮੇਂ ਦੇ ਧਰਨੇ ਨੂੰ ਦੇਖਦੇ ਹੋਏ ਕੀਤਾ ਹੈ।