ਦੂਰਦਰਸ਼ਨ ਇੰਜੀਨੀਅਰ ਨਰਿੰਦਰ ਬੰਗਾ ਦੀ ਸੇਵਾਮੁਕਤੀ ’ਤੇ ਵਿਦਾਈ ਸਮਾਗਮ
ਦੂਰਦਰਸ਼ਨ ਇੰਜੀਨੀਅਰ ਨਰਿੰਦਰ ਬੰਗਾ ਦੀ ਸੇਵਾਮੁਕਤੀ ’ਤੇ ਵਿਦਾਈ ਸਮਾਗਮ
Publish Date: Thu, 04 Dec 2025 09:43 PM (IST)
Updated Date: Thu, 04 Dec 2025 09:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੂਰਦਰਸ਼ਨ ਦੇ ਉੱਘੇ ਇੰਜੀਨੀਅਰ ਤੇ ਸਮਾਜ ਸੇਵਕ ਇੰਜੀਨੀਅਰ ਨਰਿੰਦਰ ਬੰਗਾ ਦੀ 5 ਫਰਵਰੀ 1988 ਤੋਂ 30 ਨਵੰਬਰ 2025 ਤਕ ਦੀ ਸ਼ਾਨਦਾਰ ਸੇਵਾਮੁਕਤੀ ਦੇ ਮੌਕੇ ’ਤੇ ਦੂਰਦਰਸ਼ਨ ਜਲੰਧਰ ਵਿਖੇ ਵਿਦਾਈ ਸਮਾਗਮ ਕਰਵਾਇਆ। ਇਸ ’ਚ ਦੂਰਦਰਸ਼ਨ ਦੇ ਉੱਚ ਅਧਿਕਾਰੀ, ਸਿਆਸਤਦਾਨ, ਧਾਰਮਿਕ, ਕਲਾ ਤੇ ਸਮਾਜ ਸੇਵਾ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਹਿੱਸਾ ਲਿਆ। ਇੰਜੀਨੀਅਰ ਬੰਗਾ ਨੇ ਤਕਰੀਬਨ 37 ਸਾਲ ਦੀ ਨੌਕਰੀ ਦੌਰਾਨ ਦੂਰਦਰਸ਼ਨ ਜਲੰਧਰ ਤੇ ਹੋਰ ਸਥਾਨਾਂ ’ਤੇ ਸੇਵਾਵਾਂ ਨਿਭਾਈਆਂ। ਉਨ੍ਹਾਂ ਸਮਾਜ ਸੇਵਾ, ਸੰਗੀਤ, ਸਾਹਿਤ ਤੇ ਸਿੱਖਿਆ ਖੇਤਰ ’ਚ ਅਹੰਕਾਰ ਰਹਿਤ ਯੋਗਦਾਨ ਦਿੱਤਾ। ਮੈਡੀਕਲ ਕੈਂਪ, ਨਸ਼ਾ ਛੁਡਾਊ ਕੈਂਪ, ਐੱਨਐੱਸਐੱਸ ਕੈਂਪ ਤੇ ਵਿਲੇਜ ਡਿਵੈਲਪਮੈਂਟ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨ ’ਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਸਮਾਗਮ ’ਚ ਹਾਜ਼ਰੀ ਭਰਣ ਵਾਲੀਆਂ ਪ੍ਰਮੁੱਖ ਹਸਤੀਆਂ ਨੇ ਬੰਗਾ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਆਸ ਪ੍ਰਗਟਾਈ ਕਿ ਉਹ ਅੱਗੇ ਵੀ ਸਮਾਜ ਸੇਵਾ ਖੇਤਰ ’ਚ ਆਪਣਾ ਯੋਗਦਾਨ ਜਾਰੀ ਰੱਖਣਗੇ।