ਸੀਐੱਚਸੀ ’ਚ ਪਰਿਵਾਰ ਨਿਯੋਜਨ ਕੈਂਪ 1 ਨੂੰ
ਸੀਐੱਚਸੀ ਆਦਮਪੁਰ ਵਿਖੇ ਪਰਿਵਾਰ ਨਿਯੋਜਨ ਕੈਂਪ 1 ਦਸੰਬਰ ਨੂੰ
Publish Date: Mon, 24 Nov 2025 06:56 PM (IST)
Updated Date: Mon, 24 Nov 2025 07:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਦਮਪੁਰ : ਪਰਿਵਾਰ ਨਿਯੋਜਨ ਪੰਦਰਵਾੜੇ ਦੇ ਹਿੱਸੇ ਵਜੋਂ 1 ਦਸੰਬਰ ਨੂੰ ਸੀਐੱਚਸੀ ਵਿਖੇ ਕੈਂਪ ਲਾਇਆ ਜਾਵੇਗਾ। ਇਸ ਕੈਂਪ ਲਈ ਯੋਗ ਜੋੜਿਆਂ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਸੋਮਵਾਰ ਨੂੰ ਬੀਈਈ ਚੰਦਨ ਮਿਸ਼ਰਾ, ਏਐੱਨਐੱਮ ਨੀਲਮ ਤੇ ਆਸ਼ਾ ਵਰਕਰ ਨੇ ਅਲਾਵਲਪੁਰ ਦੀ ਦਾਣਾ ਮੰਡੀ ਵਿਖੇ ਕਾਮਿਆਂ ਨੂੰ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਦੱਸਿਆ ਤੇ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦਾ ਕੋਈ ਵੀ ਤਰੀਕਾ ਅਪਣਾਉਣ ਲਈ ਉਤਸ਼ਾਹਿਤ ਕੀਤਾ। ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸਐੱਮਓ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ 1 ਦਸੰਬਰ ਨੂੰ ਸੀਐੱਚਸੀ ਵਿਖੇ ਨਸਬੰਦੀ ਤੇ ਨਲਬੰਦੀ ਆਪ੍ਰੇਸ਼ਨ ਕੀਤੇ ਜਾਣਗੇ। ਡਾ. ਇੰਦੂ ਤੇ ਉਨ੍ਹਾਂ ਦੀ ਪੂਰੀ ਟੀਮ ਸਿਵਲ ਹਸਪਤਾਲ ਜਲੰਧਰ ਤੋਂ ਆਵੇਗੀ।