ਨਿਗਮ ਬੁਨਿਆਦੀ ਸਹੂਲਤਾਂ ਦੇਣ ’ਚ ਅਸਫਲ, ਲੋਕਾਂ ’ਚ ਪ੍ਰੇਸ਼ਾਨੀ
ਨਗਰ ਨਿਗਮ ਸ਼ਹਿਰੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਅਸਫਲ ਸਾਬਤ ਹੋ ਰਹੀ ਹੈ,ਲੋਕਾਂ ’ਚ ਪ੍ਰੇਸ਼ਾਨੀ
Publish Date: Sun, 30 Nov 2025 07:27 PM (IST)
Updated Date: Mon, 01 Dec 2025 04:09 AM (IST)
ਰੋਜ਼ਾਨਾ ਸੀਵਰੇਜ ਤੇ ਮੇਨ ਹੋਲਾਂ ਦੇ ਢੱਕਣ ਟੁੱਟਣ ਦੀਆਂ ਰਹੀਆਂ ਹਨ ਸ਼ਿਕਾਇਤਾਂ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਲੋਕਾਂ ਜਿਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਅਸਫਲ ਸਿੱਧ ਹੋ ਰਹੀ ਹੈ, ਉਥੇ ਸ਼ਿਕਾਇਤਾਂ ਦਾ ਨਿਪਟਾਰਾ ਨਾ ਲੋਣ ਕਾਰਨ ਲੋਕਾਂ ’ਚ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਵੱਖ-ਵੱਖ ਬਰਾਂਚਾਂ ਦੇ ਸਟਾਫ ਵੱਲੋਂ ਫੀਲਡ ’ਚ ਨਾ ਉਤਰਨਾ ਤੇ ਆਉਟਸੋਰਸ ਰਖੇ ਕਰਮਚਾਰੀਆਂ ਵੱਲੋਂ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਾ ਲੈਣਾ ਹੈ। ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਕੌਂਸਲਰਾਂ ਰਾਹੀਂ ਲੋਕਾਂ ਦੀਆਂ ਆਉਣ ਵਾਲੀਆਂ ਸ਼ਿਕਾਇਤਾਂ ਨਿਪਟਾਉਣ ਲਈ ਅਧਿਕਾਰੀਆਂ ਨੂੰ ਬਰਾਬਰ ਹਦਾਇਤਾਂ ਦਿੰਦੇ ਹਨ ਪਰ ਕੁਝ ਨੂੰ ਛੱਡ ਕੇ ਵਧੇਰੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਉਚਿਤ ਨਹੀਂ ਸਮਝਦੇ, ਜਿਸ ਕਾਰਨ ਮੇਅਰ ਵੱਲੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਦਾ।
ਮਿਸਾਲ ਵਜੋਂ ਵਾਰਡ 59 ਦੀ ਮਧੂਬਨ ਕਾਲੋਨੀ ’ਚ ਪਿਛਲੇ ਲੱਗਭਗ ਇਕ ਸਾਲ ਤੋਂ ਸੀਵਰੇਜ ਜਾਮ ਹੈ ਤੇ ਸ਼ਿਕਾਇਤਾਂ ਕਰਨ ਦੇ ਬਾਵਜੂਦ ਉਸ ਦਾ ਹੱਲ ਨਹੀਂ ਕੀਤਾ ਜਾ ਰਿਹਾ। ਸੀਵਰੇਜ ਦਾ ਗੰਦਾ ਪਾਣੀ ਗਲੀਆਂ ’ਚ ਆਉਣ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਤੇ ਘਰ ਆੳਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਦਾ ਜਵਾਬ ਉਹ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਦਿੱਤਾ ਜਾਵੇਗਾ।
ਬਾਕਸ--
ਕੂੜਾ ਵੀ ਨਹੀਂ ਚੁੱਕਿਆ ਜਾਂਦਾ
ਇਸ ਦੌਰਾਨ ਵਾਰਡ 40 ਦੇ ਨਾਖਾਂ ਵਾਲਾ ਬਾਗ ਚੌਕ ਜਾਂਦੇ ਹੋਏ ਗੀਤਾ ਕਾਲੋਨੀ ਤੇ ਪਿਛਲੇ ਕਾਫੀ ਸਮੇਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਤੇ ਲੋਕ ਇਸ ਤੋਂ ਕਾਫੀ ਪ੍ਰੇਸ਼ਾਨ ਹਨ। ਲੋਕਾਂ ਦਾ ਦੋਸ਼ ਹੈ ਕਿ ਇਲਾਕਾ ਕੌਂਸਲਰ ਮਿਲਦਾ ਹੀ ਨਹੀਂ ਤੇ ਨਾ ਹੀ ਕੋਈ ਟਰਾਲੀ ਜਾਂ ਰੇਹੜੀ ਕੂੜਾ ਚੁੱਕਣ ਨਹੀਂ ਆਉਂਦਾ। ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੁੰਦਾ। ਅਜਿਹਾ ਮੰਦਾ ਹਾਲ ਕਦੇ ਨਹੀਂ ਦੇਖਿਆ ਗਿਆ।
ਬਾਕਸ-
ਮੈਨਹੋਲਾਂ ਦੇ ਢੱਕਣ ਟੁੱਟੇ
ਵਾਰਡ ਨੰਬਰ 2 ਦੇ ਗਦਈਪੁਰ ਹਲਕੇ ’ਚ ਸੀਵਰੇਜ ਮੈਨਹੋਲ ਦੇ ਢੱਕਣ ਟੁੱਟਣ ਕਾਰਨ ਕਈ ਹਾਦਸੇ ਹੋ ਰਹੇ ਹਨ ਤੇ ਮਿਸਾਲ ਵਜੋਂ ਇਕ ਟਰੱਕ ਜਿਸ ’ਤੇ ਮਾਲ ਲੱਦਿਆ ਹੋਇਆ ਸੀ, ਜਿਸ ਤਰ੍ਹਾਂ ਹੀ ਉਥੋਂ ਲੰਘਿਆ ਤਾਂ ਟਰੱਕ ਜ਼ਮੀਨ ’ਚ ਧੱਸ ਗਿਆ। ਇਸ ਤੋਂ ਇਲਾਵਾ ਵਡਾਲਾ ਚੌਕ ਵਿਖੇ ਵੀ ਇਕ ਮੈਨਹੋਲ ਦਾ ਢੱਕਣ ਟੁੱਟਣ ਕਾਰਨ ਉਹ ਜ਼ਮੀਨ ’ਚ ਧੱਸ ਗਿਆ, ਜਿਸ ਨੂੰ ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਤੇ ਟਰੱਕ ਅੱਗੇ ਲਈ ਰਵਾਨਾ ਹੋ ਗਿਆ। ਬਾਅਦ ’ਚ ਲੋਕਾਂ ਨੇ ਟੁੱਟੇ ਗਟਰ ਤੇ ਬਾਂਸ ਲਾ ਕੇ ਲੋਕਾਂ ਨੂੰ ਚੌਕਸ ਕੀਤਾ।