ਦੋ ਦਿਨ ਬਾਅਦ ਵੀ ਲੁੱਟ ਦੇ ਮਾਮਲੇ ’ਚ ਪੁਲਿਸ ਦੇ ਹੱਥ ਖ਼ਾਲੀ
ਦੋ ਦਿਨ ਬੀਤ ਬਾਅਦ ਵੀ ਪੈਟਰੋਲ ਪੰਪ ’ਤੇ ਲੁੱਟ ਖੋਹ ਦੇ ਮਾਮਲੇ ’ਚ ਲਾਂਬੜਾ ਪੁਲਿਸ ਦੇ ਹੱਥ ਖਾਲੀ
Publish Date: Wed, 10 Dec 2025 09:20 PM (IST)
Updated Date: Wed, 10 Dec 2025 09:21 PM (IST)

ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਉੰਜ ਤਾਂ ਥਾਣਾ ਲਾਂਬੜਾ ਲਾਪਰਵਾਹੀਆਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ’ਚ ਰਹਿੰਦਾ ਹੈ। ਮਾਮਲਾ ਦੋ ਦਿਨ ਪਹਿਲਾਂ ਪਿੰਡ ਧਾਰੀਵਾਲ ਕਾਦੀਆਂ ਤੋਂ ਕਾਲਾ ਸੰਘਿਆ ਰੋਡ ’ਤੇ ਸਥਿਤ ਪੈਟਰੋਲ ਪੰਪ ਜਿੱਥੇ ਸ਼ਾਮ 7 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀ ਪੈਦਲ ਆਉਂਦੇ ਹਨ ਤੇ ਪੈਟਰੋਲ ਪੰਪ ’ਤੇ ਮੌਜੂਦ ਕਰਮਚਾਰੀਆਂ ਨੂੰ ਪਿਸਤੌਲ ਦਿਖਾ ਕੇ ਉਨ੍ਹਾਂ ਕੋਲੋਂ 2 ਲੱਖ ਦੀ ਨਕਦੀ ਖੋਹ ਕੇ ਖੇਤਾਂ ਵੱਲ ਫ਼ਰਾਰ ਹੋ ਜਾਂਦੇ ਹਨ। ਪੁਲਿਸ ਵੱਲੋਂ ਅਕਸਰ ਇਹ ਕਹਿ ਕੇ ਪੀੜਤਾਂ ਨੂੰ ਟਾਲ ਦਿੱਤਾ ਜਾਂਦਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਪਰ ਦੋ ਦਿਨ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਨਾ ਹਾਲੇ ਤੱਕ ਕੋਈ ਵੀ ਚੋਰਾਂ ਬਾਰੇ ਸੁਰਾਗ ਨਹੀਂ ਹੱਥ ਲੱਗ ਸਕਿਆ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ’ਚ ਥਾਣਾ ਲਾਂਬੜਾ ਇਲਾਕੇ ’ਚ ਪਿੰਡ ਲੱਲ੍ਹੀਆਂ ਕਲਾਂ, ਬਸ਼ੇਸ਼ਰਪੁਰ, ਪਿੰਡ ਚਿੱਟੀ ਡੇਰਿਆਂ ਤੋਂ ਪਸ਼ੂ ਚੋਰੀ ਹੋਣ ਦੀਆਂ ਸ਼ਿਕਾਇਤਾਂ ਤਾਂ ਲਾਂਬੜੇ ਥਾਣੇ ਪੀੜਤਾਂ ਵੱਲੋਂ ਦਿੱਤੀਆਂ ਗਈਆਂ ਸਨ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਚੋਰਾਂ ਨੂੰ ਫੜਿਆ ਗਿਆ। ਉੱਥੇ ਹੀ ਲੁੱਟਾਂ ਖੋਹਾਂ ਵੱਲੋਂ ਕੁਝ ਟਾਈਮ ਪਹਿਲਾਂ ਇਕ ਆਟੋ ਚਾਲਕ ਕੋਲੋਂ ਸਿਟੀ ਕੋਲ ਰੋਡ ’ਤੇ ਫੋਨ ਤੇ ਨਕਦੀ ਖੋਹੀ ਗਈ ਸੀ, ਜਿਸ ਬਾਰੇ ਹਾਲੇ ਤੱਕ ਪੁਲਿਸ ਦੇ ਹੱਥ ਹਾਲੇ ਤੱਕ ਖਾਲੀ ਨਜ਼ਰ ਆ ਰਹੇ ਹਨ। ਤੇ ਚੋਰਾਂ ਦੇ ਹੌਸਲੇ ਨੇ ਬੁਲੰਦ ਹੋ ਚੁੱਕੇ ਹਨ ਕਿ ਲਾਂਬੜਾ ਇਲਾਕੇ ’ਚ ਆਏ ਦਿਨ ਚੋਰ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਉਹ ਜਾਂਦੇ ਹਨ ਤੇ ਇਲਾਕਾ ਨਿਵਾਸੀਆਂ ’ਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਜਲੰਧਰ ਦੇ ਦਿਹਾਤੀ ਐੱਸਐੱਸਪੀ ਨੂੰ ਅਪੀਲ ਹੈ ਕਿ ਥਾਣਾ ਲਾਂਬੜਾ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਪੁਲਿਸ ਵੱਲੋਂ ਇਲਾਕੇ ’ਚ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕੀਤੀ ਜਾਵੇ ਤੇ ਗਸ਼ਤ ਨੂੰ ਵਧਾਇਆ ਜਾਵੇ ਤਾਂ ਜੋ ਇਲਾਕਾ ਨਿਵਾਸੀ ਚੈਨ ਦੀ ਨੀਂਦ ਸੌਂ ਸਕਣ। ਇਲਾਕੇ ’ਚ ਹੋਈਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਸਬੰਧੀ ਜਦੋਂ ਥਾਣਾ ਲਾਂਬੜਾ ਐੱਸਐੱਚਓ ਨਾਲ ਸੰਪਰਕ ਕੀਤਾ ਗਿਆ ਤਾਂ ਜਾਣਕਾਰੀ ਦਿੰਦੇ ਥਾਣਾ ਮੁਖੀ ਐੱਸਆਈ ਗੁਰਮੀਤ ਰਾਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਚੋਰਾਂ ਨੂੰ ਫੜ ਲਿਆ ਜਾਵੇ ਪਰ ਹਾਲੇ ਤੱਕ ਚੱਲ ਰਹੀ ਮੁੱਢਲੀ ਜਾਂਚ ਪੜਤਾਲ ’ਚ ਕੁਝ ਵੀ ਸਾਹਮਣੇ ਨਹੀਂ ਆਇਆ।