ਬੱਚੀ ਦੀ ਬੇਰਹਮ ਹੱਤਿਆ ਘਟੀਆ ਮਾਨਸਿਕਤਾ : ਇੰਜ. ਰਖੇਜਾ
13 ਸਾਲ ਦੀ ਬੱਚੀ ਦੀ ਬੇਰਹਮ ਹੱਤਿਆ ਘਟੀਆ ਮਾਨਸਿਕਤਾ – ਇੰਜੀ. ਚੰਦਨ ਰਖੇਜਾ
Publish Date: Wed, 26 Nov 2025 07:28 PM (IST)
Updated Date: Wed, 26 Nov 2025 07:29 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪਾਰਸ ਐਸਟੇਟ ’ਚ 13 ਸਾਲਾ ਬੱਚੀ ਨਾਲ ਹੋਏ ਕੁਕਰਮ ਤੇ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੀ ਘਟਨਾ ’ਤੇ ਭਾਜਪਾ ਨੇਤਾ ਤੇ ਕਾਰਜਕਾਰੀ ਮੰਡਲ-5 ਪ੍ਰਧਾਨ ਇੰਜੀ. ਚੰਦਨ ਰਖੇਜਾ ਨੇ ਗੰਭੀਰ ਚਿੰਤਾ ਤੇ ਰੋਸ ਪ੍ਰਗਟ ਕੀਤਾ ਹੈ। ਰਖੇਜਾ ਨੇ ਇਸ ਘਟਨਾ ਨੂੰ ਬਹੁਤ ਹੀ ਘਟੀਆ ਤੇ ਕਮਜ਼ੋਰ ਮਾਨਸਿਕਤਾ ਦਾ ਨਤੀਜਾ ਦੱਸਿਆ ਹੈ। ਰਖੇਜਾ ਨੇ ਕਿਹਾ ਕਿ ਬੱਚੀ ਦੀ ਹੱਤਿਆ ਦੇ ਦੋਸ਼ੀ ਗੁਆਂਢੀ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ, ਜਿਸ ਤੋਂ ਬਾਅਦ ਸ਼ਹਿਰ ’ਚ ਲੋਕਾਂ ’ਚ ਰੋਸ ਵਧ ਗਿਆ ਹੈ। ਇਹ ਦਿਲ ਦਹਿਲਾ ਦੇਣ ਵਾਲੀ ਤੇ ਝੰਝੋੜ ਦੇਣ ਵਾਲੀ ਘਟਨਾ ਹੈ। ਕੋਈ ਇਨਸਾਨ ਆਖ਼ਰ ਕਿੰਨਾ ਹੇਠਾਂ ਡਿੱਗ ਸਕਦਾ ਹੈ ਤੇ ਅਜਿਹੀ ਘਿਨੌਣੀ ਮਾਨਸਿਕਤਾ ਦਾ ਸਬੂਤ ਦੇ ਸਕਦਾ ਹੈ, ਇਹ ਸਮਝ ਤੋਂ ਬਾਹਰ ਹੈ। ਰਖੇਜਾ ਨੇ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਸਬੰਧਤ ਏਐੱਸਆਈ ਨੂੰ ਸਿਰਫ਼ ਸਸਪੈਂਡ ਕਰਨਾ ਬਹੁਤ ਛੋਟਾ ਕਦਮ ਦੱਸਿਆ ਤੇ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੰਨੀ ਘੱਟ ਜਗ੍ਹਾ ’ਚ ਤਲਾਸ਼ੀ ਨਾ ਸਕਣਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ।