ਵੱਖ-ਵੱਖ ਇਲਾਕਿਆਂ ’ਚ ਅੱਜ ਬਿਜਲੀ ਬੰਦ ਰਹੇਗੀ
ਵੱਖ-ਵੱਖ ਇਲਾਕਿਆ ਅੱਜ ਬਿਜਲੀ ਬੰਦ ਰਹੇਗੀ
Publish Date: Sat, 17 Jan 2026 08:10 PM (IST)
Updated Date: Sat, 17 Jan 2026 08:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 66 ਕੇਵੀ ਫੀਡਰ ਬਬਰੀਕ ਚੌਕ ਅਧੀਨ ਪੈਂਦੇ 11 ਕੇਵੀ ਬਸਤੀ ਗੁਜ਼ਾਂ ਫੀਡਰ, 66 ਕੇਵੀ ਸਰਜੀਕਲ ਕੰਪਲੈਕਸ ਫੀਡਰ ਅਧੀਨ ਪੈਂਦੇ 11 ਕੇਵੀ ਕਪੂਰਥਲਾ ਰੋਡ ਤੇ 11 ਕੇਵੀ ਫਰੈਂਡਜ਼ ਅਤੇ 66 ਕੇਵੀ ਲੈਦਰ ਕੰਪਲੈਕਸ ਅਧੀਨ ਆਉਂਦੇ 11 ਕੇਵੀ ਜੁਨੇਜਾ, 11 ਕੇਵੀ ਦੋਆਬਾ ਤੇ 11 ਕੇਵੀ ਕਰਤਾਰ ਵਾਲਵ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਨ੍ਹਾਂ ਅਧੀਨ ਆਉਂਦੇ ਇਲਾਕਿਆਂ ਦੀ ਬਿਜਲੀ ਸਪਲਾਈ 18 ਜਨਵਰੀ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਬੰਦ ਰਹੇਗੀ। ਇਸ ਕਾਰਨ ਉਕਤ ਫੀਡਰਾਂ ਅਧੀਨ ਆਉਂਦੇ ਇਲਾਕਿਆਂ ਕਪੂਰਥਲਾ ਰੋਡ ਖੇਤਰ, ਵਰਿਆਣਾ ਕੰਪਲੈਕਸ, ਨਿਊ ਗੌਤਮ ਨਗਰ, ਬਸਤੀ ਗੁਜ਼ਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।