ਜਲੰਧਰ 'ਚ ਬਜ਼ੁਰਗ ਨਾਲ ਠੱਗੀ: ਪੈਰ ਘੁੱਟਣ ਬਹਾਨੇ ਕੀਤਾ ਬੇਹੋਸ਼, ਨਕਦੀ ਲੈ ਕੇ ਭੱਜਦੇ ਦੋ ਨੌਜਵਾਨ ਲੋਕਾਂ ਨੇ ਦਬੋਚੇ
ਬਾਜ਼ਾਰ ਦੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਪ੍ਰਗਟਾਈ। ਕਿਹਾ ਸ਼ਹਿਰ ’ਚ ਹਰ ਜਗ੍ਹਾ ਪੁਲਿਸ ਦੇ ਨਾਕੇ ਹੋਣ ਦੇ ਬਾਵਜੂਦ ਅਪਰਾਧ ਲਗਾਤਾਰ ਵੱਧ ਰਹੇ ਹਨ। ਲੋਕਾਂ ਨੇ ਦੋਵਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਵੇਲੇ ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
Publish Date: Fri, 22 May 2026 12:54 PM (IST)
Updated Date: Fri, 22 May 2026 12:56 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਫਗਵਾੜਾ ਗੇਟ ਇਲਾਕੇ ’ਚ ਬੁੱਧਵਾਰ ਸ਼ਾਮ ਵੇਲੇ ਦੋ ਨੌਜਵਾਨਾਂ ਨੇ ਇਕ ਬਜ਼ੁਰਗ ਨੂੰ ਠੱਗੀ ਦਾ ਸ਼ਿਕਾਰ ਬਣਾ ਲਿਆ। ਇਹ ਘਟਨਾ ਕਰੀਬ 7:30 ਵਜੇ ਵਾਪਰੀ, ਜਦੋਂ ਮੁਲਜ਼ਮਾਂ ਨੇ ਪਹਿਲਾਂ ਬਜ਼ੁਰਗ ਨੂੰ ਗੱਲਾਂ ਵਿਚ ਫਸਾਇਆ ਤੇ ਫਿਰ ਪੈਰ ਘੁਟਣ ਬਹਾਨੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਨੌਜਵਾਨ ਬਜ਼ੁਰਗ ਦੀ ਜੇਬ ’ਚੋਂ ਕਰੀਬ 35 ਤੋਂ 40 ਹਜ਼ਾਰ ਰੁਪਏ ਚੋਰੀ ਕੇ ਭੱਜਣ ਲੱਗੇ। ਹਾਲਾਂਕਿ, ਮੌਕੇ 'ਤੇ ਮੌਜੂਦ ਲੋਕਾਂ ਤੇ ਪੀੜਤ ਦੇ ਰਿਸ਼ਤੇਦਾਰਾਂ ਨੇ ਕਾਬੂ ਕਰ ਲਏ। ਇਸ ਘਟਨਾ ਮਗਰੋਂ ਇਲਾਕੇ ’ਚ ਵੱਡੀ ਗਿਣਤੀ ’ਚ ਲੋਕ ਮੌਕੇ 'ਤੇ ਇਕੱਠੇ ਹੋ ਗਏ। ਲੋਕਾਂ ਨੇ ਦਾਅਵਾ ਕੀਤਾ ਕਿ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਕਾਫੀ ਦੇਰ ਨਾਲ ਮੌਕੇ 'ਤੇ ਪੁੱਜੀ। ਗਵਾਹਾਂ ਨੇ ਦੱਸਿਆ ਕਿ ਫੜੇ ਗਏ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਹਨ ਤੇ ਚੋਰੀਆਂ ਕਰਦੇ ਹਨ। ਮੁਲਜ਼ਮਾਂ ਨੇ ਆਪਣੀ ਨਸ਼ੇ ਦੀ ਆਦਤ ਪੂਰੀ ਕਰਨ ਲਈ ਇਹ ਵਾਰਦਾਤ ਕੀਤੀ।
ਘਟਨਾ ਮਗਰੋਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਗਈ, ਜਿਸ ਵਿਚ ਦੋਵੇਂ ਕੈਦ ਹੋ ਗਏ। ਫੜੇ ਜਾਣ 'ਤੇ ਆਪਣਾ ਜੁਰਮ ਕਬੂਲ ਕਰ ਲਿਆ ਤੇ ਮੰਨਿਆ ਕਿ ਉਹ ਨਸ਼ੇ ਦੀ ਪੂਰਤੀ ਲਈ ਅਜਿਹੀਆਂ ਵਾਰਦਾਤਾਂ ਕਰਦੇ ਹਨ। ਬਾਜ਼ਾਰ ਦੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਪ੍ਰਗਟਾਈ। ਕਿਹਾ ਸ਼ਹਿਰ ’ਚ ਹਰ ਜਗ੍ਹਾ ਪੁਲਿਸ ਦੇ ਨਾਕੇ ਹੋਣ ਦੇ ਬਾਵਜੂਦ ਅਪਰਾਧ ਲਗਾਤਾਰ ਵੱਧ ਰਹੇ ਹਨ। ਲੋਕਾਂ ਨੇ ਦੋਵਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਵੇਲੇ ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।