ਸੁਆਮੀ ਸੰਤ ਦਾਸ ਪਬਲਿਕ ਸਕੂਲ ’ਚ ਸਮਰੱਥਾ ਨਿਰਮਾਣ ਪ੍ਰੋਗਰਾਮ
ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਸਿੱਖਿਆ ਤੇ ਸਿਖਲਾਈ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
Publish Date: Mon, 08 Dec 2025 09:33 PM (IST)
Updated Date: Mon, 08 Dec 2025 09:36 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਸੀਬੀਐੱਸਈ ਸਕੂਲਾਂ ਦੇ ਅਧਿਆਪਕਾਂ ਲਈ ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਸਿੱਖਿਆ ਤੇ ਸਿਖਲਾਈ ’ਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਸਿੱਖਿਆ’ ਤੇ ਦੋ ਦਿਨਾਂ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਸੈਸ਼ਨ ’ਚ 52 ਅਧਿਆਪਕਾਂ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ’ਚ ਰਚਨਾਤਮਕਤਾ ਤੇ ਉਤਸੁਕਤਾ ਪੈਦਾ ਕਰਨ ਲਈ ਕਰਵਾਈਆਂ ਵੱਖ-ਵੱਖ ਸਰਗਰਮੀਆਂ ਤੇ ਸੈਸ਼ਨਾਂ ’ਚ ਹਿੱਸਾ ਲਿਆ। ਇਸ ਸਿਖਲਾਈ ਪ੍ਰੋਗਰਾਮ ਦੇ ਸਰੋਤ ਵਿਅਕਤੀ ਅਰੁਣ ਜੌਨ ਮਸੀਹ, ਪ੍ਰਿੰਸੀਪਲ, ਬੈਪਟਿਸਟ ਸਕੂਲ, ਚੰਡੀਗੜ੍ਹ ਸਨ। ਭਾਗੀਦਾਰਾਂ ਨੇ ਰੱਟੇ-ਅਧਾਰਤ ਪ੍ਰਣਾਲੀ ਦੇ ਉਲਟ ਇਕ ਸੁਮੇਲ ਐਪਲੀਕੇਸ਼ਨ-ਅਧਾਰਤ ਪਹੁੰਚ ਰਾਹੀਂ ਸਾਰੇ ਵਿਸ਼ਿਆਂ ਨੂੰ ਜੋੜਨ ਦੀ ਮਹੱਤਤਾ ਬਾਰੇ ਜਾਣਕਾਰੀ ਹਾਸਲ ਕੀਤੀ। ਭਾਈਵਾਲਾਂ ਨੇ ਪ੍ਰਸ਼ਨੋਤਰੀ, ਸਮਾਰਟ ਲੰਚ ਬਾਕਸ ਡਿਜ਼ਾਈਨ ਕਰਨ, ਜਾਦੂਈ ਬੈਗ ਤੇ ਦਿਲਚਸਪ ਭੂਲ ਭੁਲੱਈਆ ਵਰਗੀਆਂ ਵੱਖ-ਵੱਖ ਸਰਗਰਮੀਆਂ ’ਚ ਹਿੱਸਾ ਲਿਆ। ਸੈਸ਼ਨ ਦਾ ਸੰਚਾਲਨ ਪ੍ਰਿੰਸੀਪਲ ਡਾ. ਸੋਨੀਆ ਮਾਗੋ ਵੱਲੋਂ ਵੀ ਕੀਤਾ ਗਿਆ ਜਿਨ੍ਹਾਂ ਨੇ ਤੇਜ਼ੀ ਨਾਲ ਬਦਲਦੀ ਤਕਨਾਲੋਜੀ-ਅਧਾਰਤ ਦੁਨੀਆ ’ਚ ਚੁਣੌਤੀਆਂ ਨਾਲ ਨਜਿੱਠਣ ਲਈ ਆਲੋਚਨਾਤਮਕ ਸੋਚ, ਰਚਨਾਤਮਕ ਸੋਚ ਤੇ ਸਹਿਯੋਗੀ ਪਹੁੰਚ ਵਿਕਸਤ ਕਰਨ ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ।