ਕਾਰ ਨਿਰਮਾਣ ਅਧੀਨ ਪੁਲ ਦੇ ਟੋਏ ’ਚ ਡਿੱਗੀ
ਧੁੰਦ ਕਾਰਨ ਕਾਰ ਨਿਰਮਾਣ ਅਧੀਨ ਪੁਲ ਦੇ ਟੋਏ ’ਚ ਡਿੱਗੀ
Publish Date: Fri, 19 Dec 2025 09:37 PM (IST)
Updated Date: Sat, 20 Dec 2025 04:13 AM (IST)
ਅਕਸ਼ੈਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ- ਖੁਰਦਪੁਰ ਪਿੰਡ ’ਚ ਬੀਤੀ ਦੇਰ ਰਾਤ ਸੰਘਣੀ ਧੁੰਦ ਕਾਰਨ ਕਾਰ ਅਧੂਰੇ ਪੁਲ ਦੇ ਨਿਰਮਾਣ ਲਈ ਪੁੱਟੇ ਗਏ ਟੋਏ ਡਿੱਗ ਗਈ। ਕਾਰ ਨੂੰ ਭਾਰੀ ਨੁਕਸਾਨ ਹੋਇਆ ਹਾਲਾਂਕਿ ਡਰਾਈਵਰ ਬਚ ਗਿਆ। ਡਰਾਈਵਰ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਖੁਰਦਪੁਰ ਪਿੰਡ ਦਾ ਪੁਲ ਕਈ ਸਾਲਾਂ ਤੋਂ ਅਧੂਰਾ ਹੈ। ਪੁਲ ਦੀ ਉਸਾਰੀ ਲਈ ਸੜਕ ਵਿਚਕਾਰ ਡੂੰਘੇ ਟੋਏ ਪੁੱਟੇ ਗਏ ਸਨ, ਜਿਨ੍ਹਾਂ ’ਚ ਲੋਹੇ ਦੇ ਬੀਮ ਸਨ। ਦੇਰ ਰਾਤ ਭਾਰੀ ਧੁੰਦ ਕਾਰਨ ਕਾਰ ਦੇ ਡਰਾਈਵਰ ਨੂੰ ਟੋਏ ਵੱਲ ਧਿਆਨ ਨਹੀਂ ਦਿੱਤਾ ਤੇ ਕਾਰ ਸਿੱਧੀ ਉਸ ’ਚ ਡਿੱਗ ਗਈ।