ਧੁੰਦ ਕਾਰਨ ਲੰਬੀ ਦੂਰੀ ਦੀਆਂ ਟਰੇਨਾਂ ਲੇਟ, ਯਾਤਰੀ ਪ੍ਰੇਸ਼ਾਨ
ਕੋਹਰੇ ਕਾਰਨ ਲੰਬੀ ਦੂਰੀ ਦੀਆਂ ਟਰੇਨਾਂ ਦੇਰੀ ਨਾਲ ਪਹੁੰਚੀਆਂ, ਯਾਤਰੀ ਪ੍ਰੇਸ਼ਾਨ
Publish Date: Sat, 10 Jan 2026 09:27 PM (IST)
Updated Date: Sun, 11 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੰਘਣੀ ਧੁੰਦ ਕਾਰਨ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਕਾਫ਼ੀ ਦੇਰੀ ਨਾਲ ਪਹੁੰਚ ਰਹੀਆਂ ਹਨ, ਜਿਸ ਨਾਲ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸ਼ਤਾਬਦੀ ਸਮੇਤ ਕਈ ਮੇਲ ਤੇ ਐਕਸਪ੍ਰੈੱਸ ਟਰੇਨਾਂ ਨਿਰਧਾਰਤ ਸਮੇਂ ਤੋਂ ਕਾਫ਼ੀ ਦੇਰ ਨਾਲ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਹਮਸਫ਼ਰ ਐਕਸਪ੍ਰੈੱਸ ਲਗਭਗ ਪੌਣੇ ਛੇ ਘੰਟੇ, ਮਾਲਵਾ ਐਕਸਪ੍ਰੈੱਸ ਪੰਜ ਘੰਟੇ, ਆਮ੍ਰਪਾਲੀ ਐਕਸਪ੍ਰੈੱਸ ਸਾਢੇ ਚਾਰ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਸਵਾ ਚਾਰ ਘੰਟੇ, ਜਲਿਆਵਾਲਾ ਬਾਗ਼ ਐਕਸਪ੍ਰੈੱਸ ਚਾਰ ਘੰਟੇ ਦੇਰੀ ਨਾਲ ਪਹੁੰਚੀ। ਇਸੇ ਤਰ੍ਹਾਂ ਸਰਯੂ ਯਮੁਨਾ ਐਕਸਪ੍ਰੈੱਸ ਤੇ ਅੰਡਮਾਨ ਐਕਸਪ੍ਰੈੱਸ ਸਾਢੇ ਤਿੰਨ ਘੰਟੇ, ਸਚਖੰਡ ਐਕਸਪ੍ਰੈੱਸ ਸਵਾ ਤਿੰਨ ਘੰਟੇ, ਹੀਰਾਕੁੰਡ ਐਕਸਪ੍ਰੈੱਸ ਤਿੰਨ ਘੰਟੇ ਤੇ ਸਰਬੱਤ ਦਾ ਭਲਾ ਐਕਸਪ੍ਰੈੱਸ ਪੌਣੇ ਤਿੰਨ ਘੰਟੇ ਦੇਰੀ ਨਾਲ ਆਈ। ਜਨ ਨਾਇਕ ਐਕਸਪ੍ਰੈੱਸ, ਸਵਰਾਜ ਐਕਸਪ੍ਰੈੱਸ ਤੇ ਜੰਮੂਤਵੀ ਸੁਪਰਫਾਸਟ ਐਕਸਪ੍ਰੈੱਸ ਲਗਭਗ ਸਵਾ ਦੋ ਘੰਟੇ, ਧੌਲਾਧਾਰ ਐਕਸਪ੍ਰੈੱਸ, ਅੰਮ੍ਰਿਤਸਰ ਕਲੋਨ ਸਪੈਸ਼ਲ ਤੇ ਅਮਰਨਾਥ ਐਕਸਪ੍ਰੈੱਸ ਦੋ ਘੰਟੇ ਦੇਰੀ ਨਾਲ ਪਹੁੰਚੀਆਂ। ਵੰਦੇ ਭਾਰਤ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ, ਸ਼ਾਲੀਮਾਰ ਐਕਸਪ੍ਰੈੱਸ, ਲੁਧਿਆਣਾ–ਛੇਹਰਟਾ ਮੇਮੂ ਤੇ ਛੱਤੀਸਗੜ੍ਹ ਐਕਸਪ੍ਰੈੱਸ ਲਗਭਗ ਡੇਢ ਘੰਟਾ ਦੇਰੀ ਨਾਲ ਆਈਆਂ। ਇਸ ਤੋਂ ਇਲਾਵਾ ਅੰਮ੍ਰਿਤਸਰ ਸਵਰਨ ਜਯੰਤੀ ਸ਼ਤਾਬਦੀ ਐਕਸਪ੍ਰੈੱਸ ਤੇ ਜੰਮੂਤਵੀ ਐਕਸਪ੍ਰੈੱਸ ਸਵਾ ਇਕ ਘੰਟਾ, ਬੇਗਮਪੁਰਾ ਐਕਸਪ੍ਰੈੱਸ, ਗੋਲਡਨ ਟੈਂਪਲ ਐਕਸਪ੍ਰੈੱਸ, ਇੰਦੌਰ–ਅੰਮ੍ਰਿਤਸਰ ਐਕਸਪ੍ਰੈੱਸ, ਪੱਛਮੀ ਐਕਸਪ੍ਰੈੱਸ ਤੇ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਕਰੀਬ ਇਕ ਘੰਟਾ ਦੇਰੀ ਨਾਲ ਪਹੁੰਚੀਆਂ। ਦੇਹਰਾਦੂਨ–ਅੰਮ੍ਰਿਤਸਰ ਐਕਸਪ੍ਰੈੱਸ, ਹਾਵੜਾ ਮੇਲ, ਜਹਲਮ ਐਕਸਪ੍ਰੈੱਸ ਤੇ ਦਾਦਰ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਜਲੰਧਰ ਪਹੁੰਚੀਆਂ।