ਡੀਪੀ ਮਾਸਟਰ ਵੱਲੋਂ ਦਸਵੀਂ ਕਲਾਸ ਦੀ ਲੜਕੀ ਨਾਲ ਛੇੜਛਾੜ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਦੇ ਡੀਪੀ ਮਾਸਟਰ ਵੱਲੋਂ ਦਸਵੀਂ ਕਲਾਸ ਦੀ ਲੜਕੀ ਨਾਲ ਛੇੜਛਾੜ
Publish Date: Wed, 26 Nov 2025 08:48 PM (IST)
Updated Date: Thu, 27 Nov 2025 04:06 AM (IST)
--ਪੁਲਿਸ ਵੱਲੋਂ ਪਾਸਕੋ ਐਕਟ ਤਹਿਤ ਮਾਮਲਾ ਦਰਜ -ਪੁਲਿਸ ਨੇ ਡੀਪੀ ਮਾਸਟਰ ਨੂੰ ਕੀਤਾ ਗ੍ਰਿਫਤਾਰ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਇਥੋਂ ਨੇੜਲੇ ਪਿੰਡ ਕਰਾੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਡੀਪੀ ਮਾਸਟਰ ਵੱਲੋਂ ਦਸਵੀਂ ਕਲਾਸ ਦੀ ਲੜਕੀ ਨਾਲ ਛੇੜਛਾੜ ਕਰਨ ’ਤੇ ਪੁਲਿਸ ਨੇ ਪੀੜਤ ਲੜਕੀ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਛੇੜਖਾਨੀ ਕਰਨ ਵਾਲੇ ਅਧਿਆਪਕ ਖਿਲਾਫ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਮਾਪਿਆਂ ਨੇ ਦੱਸਿਆ 24 ਨਵੰਬਰ ਨੂੰ ਉਨ੍ਹਾਂ ਦੀ ਲੜਕੀ ਡੀਪੀ ਮਾਸਟਰ ਰਜਿੰਦਰ ਕੁਮਾਰ ਵਾਸੀ ਬਿਆਸ ਪਿੰਡ ਨੇ ਜਿਸਮਾਨੀ ਛੇੜਛਾੜ ਕੀਤੀ ਤੇ ਕਿਸੇ ਨੂੰ ਨਾ ਦੱਸਣ ’ਤੇ ਧਮਕੀਆਂ ਦਿੱਤੀਆਂ। ਲੜਕੀ ਨੇ ਹੌਸਲਾ ਕਰਦਿਆਂ ਪ੍ਰਿੰਸੀਪਲ ਕੋਲ ਸ਼ਿਕਾਇਤ ਕੀਤੀ ਤੇ ਪ੍ਰਿੰਸੀਪਲ ਨੇ ਸਟਾਫ ਦੀ ਹਾਜ਼ਰੀ ’ਚ ਮੁਲਜ਼ਮ ਅਧਿਆਪਕ ਨੂੰ ਦਫਤਰ ’ਚ ਬੁਲਾਇਆ ਤੇ ਉਸਨੇ ਗਲਤੀ ਮੰਨ ਲਈ। ਛੁੱਟੀ ਹੋਣ ਤੋਂ ਬਾਅਦ ਲੜਕੀ ਨੇ ਮਾਪਿਆ ਨੂੰ ਇਸ ਬਾਰੇ ਦੱਸਿਆ ਤੇ ਮਾਪਿਆਂ ਨੇ ਕਿਸ਼ਨਗੜ੍ਹ ਪੁਲਿਸ ਚੌਕੀ ਵਿਖੇ ਸ਼ਿਕਾਇਤ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਕਰ ਕੇ 14 ਦਿਨਾਂ ਦੇ ਨਿਆਂਇਕ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ।
ਮਾਪਿਆ ਨੇ ਪ੍ਰਿੰਸੀਪਲ ’ਤੇ ਲਾਪ੍ਰਵਾਹੀ ਦੇ ਲਾਏ ਦੋਸ਼
ਇਸ ਮਾਮਲੇ ਸਬੰਧੀ ਸਕੂਲ ਦੀ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਤਾਂ ਉਸਨੇ ਗਲਤੀ ਮੰਨ ਕੇ ਲਿਖਤੀ ਮੁਆਫੀ ਵੀ ਮੰਗ ਲਈ। ਪੀੜਤ ਵਿਦਿਆਰਥਣ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਇਸ ਸਾਰੀ ਘਟਨਾ ਦੌਰਾਨ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਨਹੀਂ ਬੁਲਾਇਆ ਗਿਆ ਤੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅਗਰ ਲੜਕੀ ਕੁਝ ਕਰ ਲੈਂਦੀ ਜਾਂ ਉਸ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ।