ਗੁਰੂ ਸਾਨੂੰ ਪ੍ਰਮਾਤਮਾ ਨਾਲ ਜੋੜਦਾ ਸਕਦੈ : ਭਾਰਤੀ
ਦਿਵਿਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਬਿਧੀਪੁਰ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਸਮਾਰੋਹ ਕਰਵਾਇਆ
Publish Date: Wed, 07 Jan 2026 07:20 PM (IST)
Updated Date: Wed, 07 Jan 2026 07:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬਿਧੀਪੁਰ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਕਰਵਾਇਆ। ਇਸ ’ਚ ਸਾਧਵੀ ਸੁਖਬੀਰ ਭਾਰਤੀ ਨੇ ਉਨ੍ਹਾਂ ਨੂੰ ਪ੍ਰਵਚਨਾਂ ਰਾਹੀਂ ਮਨੁੱਖੀ ਜੀਵਨ ’ਚ ਗੁਰੂ ਦੇ ਮਹੱਤਵ ਤੋਂ ਜਾਣੂ ਕਰਵਾਇਆ। ਸਾਧਵੀ ਜੀ ਨੇ ਕਿਹਾ ਸੀ ਮਾਨਵ ਜਨਮ ਈਸ਼ਵਰ ਦੀ ਭਗਤੀ ਲਈ ਹੈ ਪਰ ਅਸੀਂ ਆਪਣੇ-ਆਪ ਪਰਮੇਸ਼ਰ ਨੂੰ ਨਹੀਂ ਲੱਭ ਸਕਦੇ। ਇਸ ਲਈ ਸਤਿਗੁਰੂ ਦੀ ਲੋੜ ਹੈ। ਗੁਰੂ ਉਹ ਵਿਚੋਲਾ ਹੈ ਜੋ ਸਾਨੂੰ ਪਰਮਾਤਮਾ ਨਾਲ ਜੋੜ ਸਕਦਾ ਹੈ। ਇਹ ਪਰਮੇਸ਼ਰ ਵੱਲੋਂ ਬਣਾਇਆ ਗਿਆ ਇਕ ਅਟੱਲ ਨਿਯਮ ਹੈ, ਜਿਸ ਨੂੰ ਤੁਸੀਂ ਤੇ ਮੈਂ ਉਲਟਾ ਨਹੀਂ ਸਕਦੇ ਭਾਵੇਂ ਅਸੀਂ ਚਾਹੁੰਦੇ ਹਾਂ। ਇਹ ਨਿਯਮ ਓਨਾ ਹੀ ਅਟੱਲ ਹੈ ਜਿੰਨਾ ਸੂਰਜ ਪੂਰਬ ’ਚ ਚੜ੍ਹਦਾ ਹੈ ਤੇ ਪੱਛਮ ’ਚ ਡੁੱਬਦਾ ਹੈ। ਜਦੋਂ ਸਿਰਜਣਹਾਰ ਖੁਦ ਮੂਰਤ ਰੂਪ ’ਚ ਇਸ ਸੰਸਾਰ ’ਚ ਆਇਆ ਤਾਂ ਉਸ ਨੇ ਇਸ ਨਿਯਮ ਦੀ ਪਾਲਣਾ ਕੀਤੀ।