ਜ਼ਿਲ੍ਹਾ ਟੇਬਲ ਟੇਨਿਸ ਚੈਂਪਿਅਨਸ਼ਿਪ ਸ਼ੁਰੂ
ਜ਼ਿਲ੍ਹਾ ਟੇਬਲ ਟੇਨਿਸ ਚੈਂਪਿਅਨਸ਼ਿਪ ਦਾ ਆਗਾਜ਼, ਖਿਡਾਰੀਆਂ ਨੇ ਦਿਖਾਈ ਸ਼ਾਨਦਾਰ ਪ੍ਰਦਰਸ਼ਨ
Publish Date: Sat, 06 Dec 2025 09:16 PM (IST)
Updated Date: Sat, 06 Dec 2025 09:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਡਿਸਟ੍ਰਿਕਟ ਟੇਬਲ ਟੇਨਿਸ ਐਸੋਸੀਏਸ਼ਨ ਵੱਲੋਂ ਦੋ ਦਿਨਾਂ ਦੀ ਜ਼ਿਲ੍ਹਾ ਟੇਬਲ ਟੇਨਿਸ ਚੈਂਪਿਅਨਸ਼ਿਪ ਦੀ ਸ਼ੁਰੂਆਤ ਹੰਸਰਾਜ ਸਟੇਡੀਅਮ ਦੇ ਕਾਰਪੋਰੇਸ਼ਨ ਟੇਬਲ ਟੇਨਿਸ ਹਾਲ ’ਚ ਹੋਇਆ। ਚੈਂਪਿਅਨਸ਼ਿਪ ’ਚ ਵੱਖ-ਵੱਖ ਵਰਗਾਂ ਦੇ 100 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਤੇ ਖੇਡ ਭਾਵਨਾ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਖਿਡਾਰੀਆਂ ਨੂੰ ਖੇਡ ਦਾ ਮੰਚ ਪ੍ਰਦਾਨ ਕਰਨਾ ਹੈ ਜਿੱਥੇ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਸਕਣ। ਚੈਂਪੀਅਨਸ਼ਿਪ ਦਾ ਸਮਾਪਨ ਐਤਵਾਰ ਨੂੰ ਹੋਵੇਗਾ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅੰਡਰ-17 ਲੜਕੀ ਵਰਗ ’ਚ ਰਿਧੀ, ਚਾਂਦਨੀ, ਪ੍ਰਿਆਂਸ਼ੀ, ਜੰਨਤ, ਸਹਜ, ਪ੍ਰੀਤੀ, ਸਾਨਿਆ, ਸਵਰੀਨ, ਜੈਨਾ, ਏਕੇ ਬਿਰਦੀ, ਅਨਮੋਲ, ਧਵਨੀ, ਰੁਦ੍ਰਿਕਾ ਤੇ ਅਨਮੋਲ ਪ੍ਰੀਤ ਨੇ ਸ਼ਾਨਦਾਰ ਖੇਡ ਦਰਸਾਈ। ਅੰਡਰ-19 ਲੜਕੀ ਵਰਗ ’ਚ ਰਿਧੀ, ਸਾਨਿਆ, ਜਸਲੀਨ, ਜੰਨਤ, ਖੁਸ਼ੀ, ਰਾਧਿਕਾ ਤੇ ਧਵਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਖੇਡ ਭਾਵਨਾ ਦਾ ਪਰਚਮ ਲਹਿਰਾਇਆ। ਫਾਈਨਲ ਮੁਕਾਬਲੇ ਐਤਵਾਰ ਨੂੰ ਖੇਡੇ ਜਾਣਗੇ। ਮੁਕਾਬਲਿਆਂ ’ਚ ਜਿੱਤਣ ਵਾਲੇ ਖਿਡਾਰੀਆਂ ਨੂੰ ਤਗਮੇ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।