ਸ਼ਾਨਦਾਰ ਸੇਵਾਵਾਂ ਬਦਲੇ ਮਮਤਾ ਗੁਪਤਾ ਸਨਮਾਨਿਤ
ਸਿੱਖਿਆ ਖੇਤਰ ‘ਚ ਸ਼ਾਨਦਾਰ ਸੇਵਾਵਾਂ ਬਦਲੇ ਮਮਤਾ ਗੁਪਤਾ ਦਾ ਜ਼ਿਲ੍ਹਾ ਪੱਧਰੀ ਸਨਮਾਨ
Publish Date: Tue, 27 Jan 2026 07:59 PM (IST)
Updated Date: Tue, 27 Jan 2026 08:01 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: 77ਵੇਂ ਗਣਤੰਤਰ ਦਿਵਸ ਮੌਕੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਰਕਾਰੀ ਮਿਡਲ ਸਕੂਲ ਤਲਵੰਡੀ ਬੂਟਿਆਂ ਦੀ ਐੱਸਐੱਸ ਮਿਸਟ੍ਰੈਸ ਮਮਤਾ ਗੁਪਤਾ ਨੂੰ ਸਿੱਖਿਆ ਵਿਭਾਗ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਮਮਤਾ ਗੁਪਤਾ ਨੂੰ ਜ਼ਿਲ੍ਹਾ ਪੱਧਰੀ ਪ੍ਰਸ਼ੰਸਾ ਪੱਤਰ ਭੇਟ ਕੀਤਾ। ਇਸ ਪ੍ਰਾਪਤੀ ’ਤੇ ਅਧਿਆਪਕ ਮਮਤਾ ਗੁਪਤਾ ਅਤੇ ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਨੂੰ ਚਾਰੇ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਇਸ ਮੌਕੇ ਏਡੀਸੀ ਸੰਜੀਵ ਸ਼ਰਮਾ, ਅਰੋੜਾ ਮਹਾਂ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ ਐੱਮਸੀ, ਗੌਰਮਿੰਟ ਟੀਚਰ ਯੂਨੀਅਨ ਵਿਗਿਆਨਕ ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਬਲਾਕ ਨੋਡਲ ਅਫਸਰ ਸ਼ਾਹਕੋਟ-2 ਪ੍ਰਿੰਸੀਪਲ ਹਰਪ੍ਰੀਤ ਸਿੰਘ, ਬਲਾਕ ਨੋਡਲ ਅਫਸਰ ਸ਼ਾਹਕੋਟ-1 ਪ੍ਰਿੰਸੀਪਲ ਜਸਪਾਲਜੀਤ ਕੌਰ, ਬੀਪੀਈਓ ਵਿਜੇ ਕੁਮਾਰ ਨਰੂਲਾ ਅਤੇ ਨਿਰਮਲ ਸਿੰਘ ਗਿੱਦੜਪਿੰਡੀ ਨੇ ਮਮਤਾ ਗੁਪਤਾ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਸਕੂਲ ਮੁਖੀ ਨਵਦੀਪ ਸਿੰਘ, ਸਟੇਟ ਅਵਾਰਡੀ ਅਮਨਦੀਪ ਕੌਂਡਲ, ਸੀਐਚਟੀ ਰਕੇਸ਼ ਕੁਮਾਰ ਖਹਿਰਾ, ਡਾ. ਨਰੇਸ਼ ਸੱਗੂ, ਰੈੱਡ ਰਿਬਨ ਕਲੱਬ ਦੇ ਸਰਪ੍ਰਸਤ ਮੇਜਰ ਸਿੰਘ ਮੰਡ, ਸ਼ਿਵ ਨਰਾਇਣ ਗੁਪਤਾ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਐਡਵੋਕੇਟ ਪਿਊਸ਼ ਗੁਪਤਾ, ਸਮਾਜ ਸੇਵਕ ਦਵਿੰਦਰ ਸਿੰਘ ਆਹਲੂਵਾਲੀਆ, ਪ੍ਰਿੰਸੀਪਲ ਰਾਜੇਸ਼ ਪਰਾਸ਼ਰ, ਵੀਰ ਸਿੰਘ ਜੂਨੀਅਰ ਸਹਾਇਕ, ਮਾਸਟਰ ਕੁਲਦੀਪ ਸਚਦੇਵਾ, ਹੈੱਡ ਟੀਚਰ ਜਤਿੰਦਰ ਅਰੋੜਾ, ਰਾਜੇਸ਼ ਜੁਨੇਜਾ, ਮੈਡਮ ਹਰਜੋਤ ਕੌਰ, ਵੀਰਪਾਲ ਸ਼ਰਮਾ, ਸੁਨੀਤਾ ਰਾਣੀ, ਪੂਜਾ ਰਾਣੀ, ਮਨਪ੍ਰੀਤ ਕੌਰ ਆਦਿ ਨੇ ਵੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।