ਅੰਗਹੀਣ ਤੇ ਬਜ਼ੁਰਗ ਪੈਨਸ਼ਨ ਨਾ ਮਿਲਣ ਕਾਰਨ ਨਾਰਾਜ਼ : ਨਈਅਰ
ਅੰਗਹੀਣ ਅਤੇ ਬਜ਼ੁਰਗਾਂ ਦੀ ਪੈਨਸ਼ਨ ਨਾ ਮਿਲਣ ਕਾਰਨ ਨਾਰਾਜ਼ਗੀ
Publish Date: Thu, 04 Dec 2025 08:45 PM (IST)
Updated Date: Thu, 04 Dec 2025 08:47 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਪਿਛਲੇ ਮਹੀਨੇ ਅੰਗਹੀਣ ਤੇ ਬਜ਼ੁਰਗਾਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਲੋਕਾਂ ਨੂੰ ਬੈਂਕਾਂ ’ਚ ਲੰਬੇ ਚੱਕਰ ਲੱਗਣੇ ਪਏ। ਲੋਕ ਮੁੱਖ ਮੰਤਰੀ ਵੱਲੋਂ ਦਿੱਤੇ ਵਾਅਦਾਂ ’ਤੇ ਸਰਕਾਰ ਦੀ ਹਿਤੈਸ਼ੀ ਦਾ ਪ੍ਰਚਾਰ ਸਿਰਫ ਕਾਗਜ਼ੀ ਸਾਬਤ ਹੋਣ ’ਤੇ ਨਾਰਾਜ਼ ਹਨ। ਬਲਿਹਾਰ ਸੰਧੀ, ਅਵਤਾਰ ਚੰਦ ਤੇ ਪਾਰਸ ਨਈਅਰ ਨੇ ਕਿਹਾ ਕਿ ਔਰਤਾਂ ਨੂੰ ਦਿੱਤੇ ਜਾਣ ਵਾਲੇ ਹਜ਼ਾਰ ਰੁਪਏ ਦੇ ਵਾਅਦੇ ਨਾਲ-ਨਾਲ ਅੰਗਹੀਣਾਂ ਤੇ ਬਜ਼ੁਰਗਾਂ ਦੀ ਪੈਨਸ਼ਨ ਵੀ ਚਾਲੂ ਰਹੇ। ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਜਨਤਕ ਕੀਤੀ ਜਾਵੇ।