ਰਹੀਮ ਆਜਮ ਬਣੇ ਪ੍ਰਧਾਨ
ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਜਲੰਧਰ ਜੋਨ ਬਾਡੀ ਦੀ ਹੋਈ ਚੋਣ
Publish Date: Thu, 27 Nov 2025 07:58 PM (IST)
Updated Date: Thu, 27 Nov 2025 08:02 PM (IST)
ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਜਲੰਧਰ ਜ਼ੋਨ ਬਾਡੀ ਦੀ ਹੋਈ ਚੋਣ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਡਿਪਲੋਮਾ ਇੰਜਨੀਅਰਜ ਐਸੋਸੀਏਸ਼ਨ ਜਲੰਧਰ ਜ਼ੋਨ ਪੰਜਾਬ ਬਾਡੀ ਦੀਆਂ ਹਦਾਇਤਾਂ ਅਨੁਸਾਰ ਜਲੰਧਰ ਜ਼ੋਨ ਦੀ ਬਾਡੀ ਦੀ ਚੋਣ ਕੀਤੀ ਗਈ। ਇਸ ਚੋਣ ’ਚ ਅਸ਼ਵਨੀ ਮੱਟੂ ਸੇਵਾ ਮੁਕਤ ਕਾਰਜਕਾਰੀ ਇੰਜਨੀਅਰ ਤੇ ਟੀਐੱਸ ਵਾਲੀਆਂ ਸੇਵਾ ਮੁਕਤ ਉਪ ਮੰਡਲ ਇੰਜੀਨੀਅਰ ਚੋਣ ਆਬਜ਼ਰਵਰ ਵਜੋਂ ਮੌਜੂਦ ਸਨ। ਸਰਬ ਸੰਮਤੀ ਨਾਲ ਪ੍ਰਧਾਨ ਰਹੀਸ ਆਜਮ, ਜਨ. ਸਕੱਤਰ ਬਲਜਿੰਦਰ ਸਿੰਘ, ਵਿੱਤ ਸਕੱਤਰ ਮਨੀਸ਼ ਵਿਰਦੀ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਵਿਜੇ ਸਿੰਘ, ਜਥੇਬੰਦਕ ਸਕੱਤਰ ਮਨਰਾਜ ਸਿੰਘ, ਐਡੀਟਰ ਕਰਨ ਕਿਸ਼ੋਰ, ਪ੍ਰੈੱਸ ਸਕੱਤਰ ਕਿਸ਼ੋਰ ਕੁਮਾਰ, ਮੰਡਲ ਸਕੱਤਰ 1 ਤੇ 2 ਰਣਜੀਤ ਕੁਮਾਰ ,ਮੰਡਲ ਸਕੱਤਰ-3 ਮਨਪ੍ਰੀਤ ਸਿੰਘ, ਮੰਡਲ ਸਕੱਤਰ ਕਪੂਰਥਲਾ ਜਤਿੰਦਰ ਪਾਲ ਸਿੰਘ, ਅਡਵਾਈਜ਼ਰ ਚੇਤਨ ਸੈਨੀ, ਅਲੋਕ ਅਰੋੜਾ, ਜ਼ੋਰਾਵਰ ਸਿੰਘ, ਆਸ਼ੀਸ਼ ਚੋਪੜਾ, ਪੰਕਜ ਕਪੂਰ (ਸਾਰੇ ਐੱਸਡੀਈ) ਨੂੰ ਚੁਣਿਆ ਗਿਆ। ਇਨ੍ਹਾਂ ਤੋਂ ਇਲਾਵਾ ਅਸੀਸ ਰਾਣਾ ਤੇ ਅਰਵਿੰਦ ਕਾਜਲ ਨੂੰ ਜਲੰਧਰ ਜ਼ੋਨ ਵੱਲੋਂ ਪੰਜਾਬ ਬਾਡੀ ਦੀ ਨੁਮਾਇੰਦਗੀ ਲਈ ਹਾਊਸ ਵੱਲੋਂ ਨਾਮਜ਼ਦ ਕੀਤਾ ਗਿਆ। ਨਵੇਂ ਬਣੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਸਾਰੇ ਅਬਜ਼ਰਵਰ ਸਾਥੀਆਂ ਦਾ ਧੰਨਵਾਦ ਕੀਤਾ।