ਕਰਨਵੀਰ ਤੇ ਮਨਰੀਤ ਨੇ ਮਲੇਸ਼ੀਆ ’ਚ ਜਿੱਤੇ ਮੈਡਲ
ਡੀਂਗਰੀਆਂ ਦੇ ਬੱਚਿਆਂ ਕਰਨਵੀਰ ਤੇ ਮਨਰੀਤ ਨੇ ਮਲੇਸ਼ੀਆ ’ਚ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ’ਚ ਜਿੱਤੇ ਗੋਲਡ ਮੈਡਲ
Publish Date: Mon, 17 Nov 2025 09:04 PM (IST)
Updated Date: Tue, 18 Nov 2025 04:17 AM (IST)

ਨੀਰਜ ਸਹੋਤਾ, ਪੰਜਾਬੀ ਜਾਗਰਣ, ਆਦਮਪੁਰ : ਪਿੰਡ ਡੀਂਗਰੀਆਂ ਦੇ ਬੱਚੇ ਕਰਨਵੀਰ ਸਿੰਘ (ਲੈਂਡਮਾਰਕ ਸਕੂਲ, ਭੋਗਪੁਰ) ਤੇ ਮਨਰੀਤ ਸਿੰਘ (ਰੇਨਬੋ ਪਬਲਿਕ ਸਕੂਲ, ਆਦਮਪੁਰ) ਨੇ ਮਲੇਸ਼ੀਆ ’ਚ ਹੋਈ 10ਵੀਂ ਕੇਐੱਲ ਮੇਅਰ ਕੱਪ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤ ਕੇ ਪਿੰਡ ਤੇ ਦੇਸ਼ ਦਾ ਨਾਮ ਉੱਚਾ ਕੀਤਾ। ਇਸ ਮੁਕਾਬਲੇ ’ਚ ਭਾਰਤ ਸਮੇਤ ਕੁੱਲ 10 ਦੇਸ਼ਾਂ ਦੇ ਬੱਚਿਆਂ ਨੇ ਭਾਗ ਲਿਆ। ਕਰਨਵੀਰ ਤੇ ਮਨਰੀਤ ਨੇ ਵੱਖ-ਵੱਖ ਦੇਸ਼ਾਂ ਦੇ ਕਰਾਟੇ ਖਿਡਾਰੀਆਂ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ। ਪਿੰਡ ਪਹੁੰਚਣ ’ਤੇ ਦੋਹਾਂ ਚੈਪੀਅਨਾਂ ਨੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਨਤਮਸਤਕ ਹੋ ਕੇ ਆਪਣਾ ਧੰਨਵਾਦ ਪ੍ਰਗਟ ਕੀਤਾ। ਪਿੰਡ ਦੇ ਸਰਪੰਚ ਬਾਬਾ ਬਲਵੰਤ ਸਿੰਘ ਨੇ ਕਿਹਾ ਕਿ ਇਹ ਉਪਲਬਧੀ ਪਿੰਡ ਲਈ ਮਾਣ ਵਾਲੀ ਹੈ ਤੇ ਇਨ੍ਹਾਂ ਬੱਚਿਆਂ ਦੀ ਹੌਸਲੇਮੰਦ ਪ੍ਰਦਰਸ਼ਨ ਸਾਰੇ ਪਿੰਡ ਵਾਸੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਬੱਚਿਆਂ ਦੇ ਕੋਚ ਜਤਿੰਦਰ ਕੁਮਾਰ, ਸੁਖਵਿੰਦਰ ਸਿੰਘ, ਲੈਂਡਮਾਰਕ ਸਕੂਲ ਭੋਗਪੁਰ ਦੇ ਚੇਅਰਮੈਨ ਤੇ ਰੇਨਬੋ ਪਬਲਿਕ ਸਕੂਲ ਦੇ ਪ੍ਰਿੰਸੀਪਲ ਜੇਐੱਸ ਡੋਗਰਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਪੰਚ ਦਿਲਬਾਗ ਸਿੰਘ, ਰਣਜੀਤ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ, ਪੰਚਾਇਤ ਮੈਂਬਰਾਂ, ਐਡਵੋਕੇਟ ਪਰਮਜੀਤ ਸਿੰਘ ਕਲਸੀ, ਨਿਰਵੈਰ ਸਿੰਘ, ਅੰਮ੍ਰਿਤ ਸਿੰਘ, ਸੁਖਵੀਰ ਸਿੱਧੂ, ਨਿਰਮਲ ਸਿੰਘ, ਸਰਬਜੀਤ ਸਿੰਘ, ਪਰਦੀਪ ਸਿੰਘ, ਸੰਤੋਖ ਸਿੰਘ, ਭੁਪਿੰਦਰ ਸਿੰਘ, ਬਲਜੀਤ ਕੌਰ, ਰਵਿੰਦਰ ਸਿੰਘ, ਰੂਪ ਰਾਣੀ, ਨਰਿੰਦਰ ਕੌਰ, ਦਲਵੀਰ ਕੌਰ, ਬਲਵੀਰ ਚੰਦ, ਗੁਰਪ੍ਰੀਤ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ।