ਅੱਜ ਖੁੱਲ੍ਹਣਗੇ 59 ਕਰੋੜ ਦੇ ਵਿਕਾਸ ਕੰਮਾਂ ਦੇ ਟੈਂਡਰ
ਪਿਛਲੇ ਦਿਨਾ ਤੋਂ ਲਟਕ ਰਹੇ 59 ਕਰੋੜ ਦੇ ਵਿਕਾਸ ਕੰਮਾਂ ਦੇ ਟੈਂਡਰ ਅੱਜ ਖੁੱਲਣਗੇ
Publish Date: Wed, 07 Jan 2026 07:59 PM (IST)
Updated Date: Wed, 07 Jan 2026 08:02 PM (IST)
-ਕਾਗਜ਼ਾਂ ਦੀ ਪੜਤਾਲ ਮਗਰੋਂ ਨਹੀਂ ਖੁੱਲ੍ਹ ਸਕੇ ਸਨ ਟੈਂਡਰ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਵਿਕਾਸ ਕੰਮਾਂ ਲਈ ਲਗਾਏ ਗਏ 59 ਕਰੋੜ ਦੇ ਟੈਂਡਰ ਅੱਜ ਖੁੱਲ੍ਹਣਗੇ। ਇਨ੍ਹਾਂ ਟੈਂਡਰਾਂ ਨੂੰ ਲੈ ਕੇ ਪਿਛਲੇ ਦਿਨੀਂ ਕਾਫੀ ਤਕਨੀਕੀ ਕਾਰਨ ਸਾਹਮਣੇ ਆਏ ਸਨ, ਜਿਸ ਕਾਰਨ ਮਾਮਲਾ ਲਟਕ ਗਿਆ ਸੀ। ਇਨ੍ਹਾਂ ਟੈਂਡਰਾਂ ਨਾਲ ਸ਼ਹਿਰ ਦੀਆਂ ਲੁੱਕ ਬਜਰੀ ਵਾਲੀਆਂ ਸੜਕਾਂ ਬਣਨੀਆਂ ਹਨ। ਨਗਰ ਨਿਗਮ ਨੇ ਕੁਲ ਰਲਾ ਕੇ 65 ਕਰੋੜ ਦੇ ਟੈਂਡਰ ਲਾਉਣੇ ਸਨ, ਜਿਨ੍ਹਾਂ ’ਚੋਂ 6 ਕਰੋੜ ਦੇ ਵਿਕਾਸ ਕੰਮਾਂ ਦੇ ਟੈਂਡਰ 4 ਵਾਰਡਾਂ ਲਈ ਖੋਲ੍ਹੇ ਗਏ ਸਨ, ਜਿਨ੍ਹਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਦੋਂਕਿ ਬਾਕੀ 59 ਕਰੋੜ ਦੇ ਟੈਂਡਰ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਲੁੱਕ ਬਜਰੀ ਨਾਲ ਬਣਾਈਆਂ ਜਾਣਗੀਆਂ ਹਨ ਤੇ ਉਨ੍ਹਾਂ ਦੇ ਕੰਮ ਲਈ ਆਈਆਂ ਕੰਪਨੀਆਂ ਦੀਆਂ ਤਕਨੀਕੀ ਤੇ ਫਾਈਨਾਂਸ਼ੀਅਲ ਬਿੱਡਜ਼ ਦੀ ਜਾਂਚ ਕੱਲ੍ਹ ਹੋਣ ਮਗਰੋਂ ਕਿਸੇ ਠੇਕਾ ਕੰਪਨੀ ਨੂੰ ਵਰਕ ਆਰਡਰ ਜਾਰੀ ਕੀਤਾ ਜਾ ਸਕਦਾ ਹੈ। ਨਗਰ ਨਿਗਮ ਦੇ ਬੀ ਐਂਡ ਆਰ ਬ੍ਰਾਂਚ ਦੇ ਐੱਸਈ ਰਜਨੀਸ਼ ਡੋਗਰਾ ਨੇ ਟੈਂਡਰ ਖੋਲ੍ਹੇ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਵੀਰਵਾਰ ਨੂੰ ਟੈਂਡਰਾਂ ਸਬੰਧੀ ਸਾਰਾ ਕੰਮ ਪੂਰਾ ਕਰ ਲਿਆ ਜਾਵੇਗਾ।