ਆਇਲਟਸ ਬਹਾਨੇ ਲਾਲਚ ’ਚ ਧੀਆਂ ਦੇ ਹੋ ਰਹੇ ਸੌਦੇ ਗ਼ਲਤ ਪ੍ਰਥਾ : ਗਿਆਨੀ ਰਘਬੀਰ ਸਿੰਘ
ਆਇਲਟਸ ਦੇ ਬਹਾਨੇ ਲਾਲਚ ’ਚ ਧੀਆਂ ਦੇ ਹੋ ਰਹੇ ਸੌਦੇ ਗਲਤ ਪ੍ਰਥਾ-ਗਿਆਨੀ ਰਘਬੀਰ ਸਿੰਘ
Publish Date: Fri, 09 Jan 2026 08:41 PM (IST)
Updated Date: Sat, 10 Jan 2026 04:09 AM (IST)

- ਜੌਹਲ ਫਾਰਮ ਘੁੜਕਾ ਵਿਖੇ 6 ਜੋੜਿਆਂ ਦੇ ਵਿਆਹ ਕਰਵਾਏ - ਪਿੰਦੂ ਜੋਹਲ ਨੇ ਆਪਣੇ ਹੱਥੀਂ ਧੀਆਂ ਦੀਆਂ ਡੋਲੀਆਂ ਕੀਤੀਆਂ ਵਿਦਾ ਮਨਜੀਤ ਮੱਕੜ, ਪੰਜਾਬੀ ਜਾਗਰਣ ਗੁਰਾਇਆ : ਜੌਹਲ ਫਾਰਮ ਸੇਵਾ ਸੁਸਾਇਟੀ ਘੁੜਕਾ ਦੇ ਸਰਪ੍ਰਸਤ ਪਿੰਦੂ ਜੌਹਲ (ਯੂਕੇ) ਤੇ ਸਤਨਾਮ ਸਿੰਘ ਬਾਹੜਾ ਦੇ ਸਹਿਯੋਗ ਸਦਕਾ ਘੁੜਕਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ 6 ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ। ਇਨ੍ਹਾਂ ਸਾਰੇ ਜੋੜਿਆਂ ਦੇ ਵਿਆਹ ਦੇ ਕਾਰ ਵਿਹਾਰ ਸੁਸਾਇਟੀ ਵੱਲੋਂ ਕੀਤੇ ਗਏ ਤੇ ਉਨ੍ਹਾਂ ਨੂੰ ਘਰੇਲੂ ਜ਼ਰੂਰਤਾਂ ਦਾ ਸਾਰਾ ਸਾਮਾਨ ਵੀ ਦਿੱਤਾ ਗਿਆ। ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਨਵੇਂ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆ ਉਨ੍ਹਾਂ ਕਿਹਾ ਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਇਕ ਸਿੱਖ ਧਰਮ ਹੀ ਹੈ, ਜਿੱਥੇ ਔਰਤ ਨੂੰ ਮਰਦ ਦੇ ਬਰਾਬਰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ। ਜਿੱਥੇ ਪੁਰਾਤਨ ਸਮੇਂ ’ਚ ਧੀਆਂ ਨੂੰ ਕੁੱਖਾਂ ਵਿਚ ਹੀ ਮਾਰ ਦਿੱਤਾਂ ਜਾਂਦਾ ਸੀ ਉਥੇ ਸਿੱਖ ਧਰਮ ਹੀ ਹੈ, ਜਿੱਥੇ ਧੀਆਂ ਨੂੰ ਬਣਦਾ ਸਤਿਕਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਵਾਰ ਫਿਰ ਆਇਲਟਸ ਦੇ ਬਹਾਨੇ ਪੈਸੇ ਦੇ ਲਾਲਚ ’ਚ ਧੀਆਂ ਦੇ ਸੌਦੇ ਹੋ ਰਹੇ ਹਨ, ਜੋ ਕਿ ਇਕ ਗਲਤ ਪ੍ਰਥਾ ਹੈ। ਸਮਾਜ ਨੂੰ ਉਕਤ ਪ੍ਰਥਾ ਨੂੰ ਬੰਦ ਕਰਨਾ ਚਾਹੀਦਾ ਹੈ। ਜਥੇਦਾਰ ਸਾਹਿਬ ਨੇ ਪਿੰਦੂ ਜੌਹਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਕਤ ਲੋਕ ਭਲਾਈ ਦੇ ਕੰਮਾਂ ਲਈ ਵਧਾਈ ਦੇ ਪਾਤਰ ਹਨ। ਇਸ ਮੌਕੇ ਸੰਤ ਗੁਰਚਰਨ ਸਿੰਘ ਨਿਰਮਲ ਕੁਟੀਆ ਪੰਡਵਾਂ, ਡੀਆਈਜੀ ਬਲਦੇਵ ਸਿੰਘ ਟਾਈਗਰ ਜੱਗੂ ਜੌੜਾ ਸਮੇਤ ਨਾਮਵਰ ਸ਼ਖ਼ਸੀਅਤਾਂ ਵੱਲੋਂ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਪੰਜਾਬੀ ਗਾਇਕ ਮਨਮੋਹਨ ਵਾਰਸ ਨੇ ਜੌਹਲ ਫਾਰਮ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਪਿੰਦੂ ਜੌਹਲ ਵੱਲੋਂ ਆਪਣੇ ਹੱਥੀਂ ਧੀਆਂ ਦੀਆਂ ਡੋਲੀਆ ਨੂੰ ਵਿਦਾ ਕੀਤਾ ਗਿਆ ਤੇ ਉਹ ਭਾਵੁਕ ਹੋ ਗਏ। ਐੱਸਪੀ ਸਰਬਜੀਤ ਸਿੰਘ ਰਾਏ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਪਤਵੰਤਿਆ ਦਾ ਧੰਨਵਾਦ ਕੀਤਾ। ਇਸ ਮੌਕੇ ਆਸ਼ੂ ਚੋਪੜਾ, ਡੀਐਸਪੀ ਫਿਲੌਰ ਭਰਤ ਮਸੀਹ, ਐੱਸਐੱਚਓ ਗੁਰਾਇਆ ਸਿਕੰਦਰ ਸਿੰਘ ਵਿਰਕ, ਰਸ਼ਪਾਲ ਸਿੰਘ ਪਾਲਾ ਸਹੋਤਾ, ਹਰਮਿੰਦਰ ਸਿੰਘ ਬਸਰਾ, ਅਸ਼ੋਕ ਕੁਲਥਮ, ਪਾਲੀ (ਯੂਕੇ), ਗਾਇਕ ਮੰਗੀ ਮਾਹਲ, ਅਵਤਾਰ ਬਿੱਲਾ, ਐਡਵੋਕੇਟ ਅਸ਼ਵਨੀ ਕੁਮਾਰ, ਮਨੀ ਘੁੜਕਾ, ਅਨੂਪ ਕੌਸ਼ਲ ਰਿੰਕੂ, ਤਰਲੋਚਨ ਸਿੰਘ ਜੌਹਲ, ਜਸਵੀਰ ਸਿੰਘ ਰੁੜਕਾ ਖੁਰਦ, ਦਲਵੀਲ ਸਿੰਘ ਮਣਕੂ, ਕੁਲਵਿੰਦਰ ਸਿੰਘ ਸੰਧੂ, ਮਨਪ੍ਰੀਤ ਚੱਢਾ, ਕੌਸਲਰ ਰਾਹੁਲ ਪੁੰਜ ਮੁਨੀਸ਼ ਬਾਵਾ, ਧਾਲੀਵਾਲ, ਸੰਤੋਸ਼ ਕੁਮਾਰ ਗੋਗੀ, ਬੂਟਾ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।