ਜਲੰਧਰ ਦੇ ਦਮੋਰੀਆ ਪੁਲ ’ਤੇ ਦਿਨ-ਦਿਹਾੜੇ ਵਾਰਦਾਤ, ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨੌਜਵਾਨ ਤੋਂ ਲੁੱਟੇ 5.64 ਲੱਖ ਰੁਪਏ
ਮਹਾਨਗਰ ਦੇ ਭੀੜਭਾੜ ਵਾਲੇ ਇਲਾਕੇ ਦਮੋਰੀਆ ਪੁਲ ’ਤੇ ਵੱਡੀ ਵਾਰਦਾਤ ਦੀ ਖ਼ਬਰ ਆਈ ਹੈ। ਇੱਥੇ ਦਮੋਰੀਆ ਪੁਲ ’ਤੇ 5.64 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨਾਲ ਪੁਲਿਸ ’ਚ ਹੜਕੰਪ ਮਚ ਗਿਆ ਹੈ। ਦੱਸ ਦੇਈਏ ਕਿ ਇਹ ਇਲਾਕਾ ਸ਼ਹਿਰ ਦੇ ਵਿਚਕਾਰ ਪੈਂਦਾ ਹੈ। ਇੱਥੋਂ ਲੋਕ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਆਉਂਦੇ-ਜਾਂਦੇ ਰਹਿੰਦੇ ਹਨ।
Publish Date: Wed, 28 Sep 2022 12:48 PM (IST)
Updated Date: Wed, 28 Sep 2022 12:55 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਮਹਾਨਗਰ ਦੇ ਭੀੜਭਾੜ ਵਾਲੇ ਇਲਾਕੇ ਦਮੋਰੀਆ ਪੁਲ ’ਤੇ ਵੱਡੀ ਵਾਰਦਾਤ ਦੀ ਖ਼ਬਰ ਆਈ ਹੈ। ਇੱਥੇ ਦਮੋਰੀਆ ਪੁਲ ’ਤੇ 5.64 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨਾਲ ਪੁਲਿਸ ’ਚ ਹੜਕੰਪ ਮਚ ਗਿਆ ਹੈ। ਦੱਸ ਦੇਈਏ ਕਿ ਇਹ ਇਲਾਕਾ ਸ਼ਹਿਰ ਦੇ ਵਿਚਕਾਰ ਪੈਂਦਾ ਹੈ। ਇੱਥੋਂ ਲੋਕ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਆਉਂਦੇ-ਜਾਂਦੇ ਰਹਿੰਦੇ ਹਨ। ਮੰਡੀ ਫੈਂਟਨਗੰਜ, ਕਿਸ਼ਨਪੁਰਾ ਫਰਨੀਚਰ ਮਾਰਕੀਟ ਅਤੇ ਮਾਈ ਹੀਰਾਂ ਗੇਟ ਦੀ ਕਾਪੀ-ਕਿਤਾਬਾਂ ਦੀ ਮਾਰਕੀਟ ਵੀ ਨੇੜੇ ਹੀ ਹੈ। ਅਜਿਹੇ ’ਚ ਇਸ ਇਲਾਕੇ ਵਿਚ ਇੰਨੀ ਵੱਡੀ ਲੁੱਟ-ਖੋਹ ਦੀ ਘਟਨਾ ਵਾਪਰਨ ਕਾਰਨ ਆਸ-ਪਾਸ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ ਹੈ। ਘਟਨਾ ਸਬੰਧੀ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਜਾਣਕਾਰੀ ਮੁਤਾਬਿਕ ਨਿਊ ਗਾਂਧੀ ਨਗਰ ਦੇ ਰਹਿਣ ਵਾਲੇ ਰਾਕੇਸਸ਼ ਕੁਮਾਰ ਉਰਫ ਸੋਨੂੰ ਨੇ ਦੱਸਿਆ ਕਿ ਮੈਦੇ ਦੇ ਕੰਮ ਕਰਨ ਵਾਲੇ ਵਾਪਰੀ ਮਨੀ ਅਰੋੜਾ ਵਾਸੀ ਗਾਂਧੀ ਨਗਰ ਨੇ ਮੈਨੂੰ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਦਿੱਤੇ ਸਨ। ਜਦੋਂ ਉਹ ਪੈਸੇ ਲੈ ਕੇ ਦਮੋਰੀਆ ਪੁਲ ’ਤੇ ਪਹੁੰਚਿਆ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਰਸਤਾ ਰੋਕ ਕੇ ਪਿਸਤੌਲ ਦੀ ਨੋਕ ’ਤੇ ਨਕਦੀ ਲੁੱਟ ਲਈ। ਇਸ ਤੋਂ ਬਾਅਦ ਉਹ ਐਕਟਿਵਾ ਅਤੇ ਫੋਨ ਨਾਲ ਲੈ ਕੇ ਫਰਾਰ ਹੋ ਗਏ। ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਤਿੰਨ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।