ਡੀਏਵੀ ਕਾਲਜ ਦੇ ਖਿਡਾਰੀ ਨੇ ਜਿੱਤਿਆ ਕਾਂਸੇ ਦਾ ਮੈਡਲ
ਡੀਏਵੀ ਕਾਲਜ ਦੇ ਖਿਡਾਰੀ ਨੇ ਨੈਸ਼ਨਲ ਕੁਰਾਸ਼ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਦਾ ਤਗਮਾ
Publish Date: Wed, 21 Jan 2026 06:58 PM (IST)
Updated Date: Wed, 21 Jan 2026 07:00 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਕੇਆਰਐੱਮ ਡੀਏਵੀ ਕਾਲਜ ਦੇ ਖਿਡਾਰੀ ਅਨਮੋਲ ਰਾਠੌਰ (ਬੀਸੀਏ ਸਮੈਸਟਰ-2) ਨੇ ਪਟਨਾ ਵਿਖੇ ਹੋਈ ਓਪਨ ਕੁਰਾਸ਼ ਨੈਸ਼ਨਲ ਜੂਨੀਅਰ ਚੈਂਪੀਅਨਸ਼ਿਪ ’ਚ 55 ਕਿੱਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋ. ਇੰਦੂ ਬੱਤਰਾ ਨੇ ਦੱਸਿਆ ਕਿ ਅਨਮੋਲ ਦੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ, ਸਮਰਪਣ ਤੇ ਸਖ਼ਤ ਮਿਹਨਤ ਨੇ ਕਾਲਜ ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕੋਚ ਅੰਸ਼ੁਲ ਕੁਮਾਰ, ਪ੍ਰੋ. ਨੇਹਾ ਕੁਮਾਰੀ ਤੇ ਖਿਡਾਰੀ ਅਨਮੋਲ ਨੂੰ ਇਸ ਸ਼ਲਾਘਾਯੋਗ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰੋ. (ਲੈਫਟੀਨੈਂਟ) ਕਰਮਜੀਤ ਸਿੰਘ ਵੀ ਹਾਜ਼ਰ ਸਨ।