ਸੀਵੀਓ ਨੇ ਟੈਂਡਰਾਂ ਵੱਲੋਂ ਰਿਕਾਰਡ ਤਲਬ
ਜਾਸ, ਜਲੰਧਰ : ਨਗਰ
Publish Date: Mon, 01 Dec 2025 10:18 PM (IST)
Updated Date: Mon, 01 Dec 2025 10:20 PM (IST)
ਜਾਸ, ਜਲੰਧਰ : ਨਗਰ ਨਿਗਮ ਦੇ ਸੁਪਰ ਸੱਕਸ਼ਨ ਮਸ਼ੀਨਾਂ ਦੇ ਕੰਮ ਦੇ ਟੈਂਡਰਾਂ ਦੀਆਂ ਸ਼ਰਤਾਂ ’ਚ ਬਿਨਾਂ ਮਨਜ਼ੂਰੀ ਬਦਲਾਅ ਨੂੰ ਲੈ ਕੇ ਚੀਫ ਵਿਜੀਲੈਂਸ ਅਫਸਰ (ਸੀਵੀਓ) ਨੇ ਰਿਪੋਰਟ ਤਲਬ ਕੀਤੀ ਹੈ। ਸਥਾਨਕ ਸਰਕਾਰਾਂ ਦੇ ਸੀਵੀਓ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ 10 ਦਸੰਬਰ ਤੋਂ ਪਹਿਲਾਂ ਟੈਂਡਰਾਂ ਦਾ ਰਿਕਾਰਡ ਪੇਸ਼ ਕੀਤਾ ਜਾਵੇ। ਨਗਰ ਨਿਗਮ ਨੇ ਸੁਪਰ ਸੱਕਸ਼ਨ ਮਸ਼ੀਨ ਨਾਲ ਸੀਵਰੇਜ ਸਫਾਈ ਲਈ ਕੁਝ ਟੈਂਡਰ ਜਾਰੀ ਕੀਤੇ ਹਨ ਤੇ ਕੁਝ ਹੋਰ ਟੈਂਡਰ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ, ਕੁਝ ਖਾਸ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਤੇ ਠੇਕੇ ਦੇਣ ਲਈ ਸੁਪਰ ਸੱਕਸ਼ਨ ਮਸ਼ੀਨਾਂ ਦੇ ਟੈਂਡਰਾਂ ਦੀਆਂ ਸ਼ਰਤਾਂ ’ਚ ਕੁਝ ਬਦਲਾਅ ਕੀਤਾ ਗਿਆ ਹੈ। ਟੈਂਡਰ ਦੀਆਂ ਸ਼ਰਤਾਂ ’ਚ ਬਦਲਾਅ ਬਾਰੇ ਸੀਵੀਓ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਆਧਾਰ ਤੇ ਰਿਕਾਰਡ ਮੰਗਿਆ ਗਿਆ ਹੈ। ਟੈਂਡਰ ਦੀਆਂ ਸ਼ਰਤਾਂ ਚੰਡੀਗੜ੍ਹ ’ਚ ਚੀਫ ਇੰਜੀਨੀਅਰ ਦੇ ਪੱਧਰ ’ਤੇ ਤੈਅ ਕੀਤੀਆਂ ਜਾਂਦੀਆਂ ਹਨ ਤੇ ਇਹ ਨਗਰ ਨਿਗਮ ਦੇ ਓਐਂਡਐੱਮ ਦੇ ਅਧਿਕਾਰੀ ਬਦਲ ਨਹੀਂ ਸਕਦੇ।