ਫਰਾਂਸ ਜੌਬ ਫੇਅਰ ’ਚ 64 ਜਣਿਆਂ ਦੀ ਨੌਕਰੀ ਲਈ ਚੋਣ
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ’ਚ ਫ਼੍ਰਾਂਸ ਜੌਬ ਫੇਅਰ ਕਰਵਾਇਆ
Publish Date: Thu, 20 Nov 2025 08:50 PM (IST)
Updated Date: Fri, 21 Nov 2025 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਵੱਲੋਂ ਜੌਬ ਫਾਰ ਆਲ ਮੁਹਿੰਮ ਹੇਠ ਫਰਾਂਸ ਜੌਬ ਫੇਅਰ ਕਰਵਾਇਆ। ਚੇਅਰਮੈਨ ਚਰਨਜੀਤ ਸਿੰਘ ਚੰਨੀ ਦੀ ਪਹਿਲ ਅਨੁਸਾਰ ਇਸ ਫੇਅਰ ’ਚ ਨਿਰਧਾਰਿਤ ਕਾਲਜਾਂ ਹੀ ਨਹੀਂ, ਸਗੋਂ ਖੇਤਰ ਦੇ ਹਰ ਨੌਜਵਾਨ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ। ਫ੍ਰਾਂਸ ਤੋਂ ਫਲੋਰੈਂਸ ਲੇਬੋਆ ਗੈਲੀ (ਪ੍ਰਧਾਨ ਅਲਜ਼ੀਆ) ਤੇ ਮਿਰਿਯਮ ਕਾਫ਼ਮੈਨ (ਇੰਟਰਨਸ਼ਿਪ ਪ੍ਰੋਗਰਾਮ ਮੈਨੇਜਰ) ਨੇ ਪੂਰੇ ਦਿਨ ਇੰਟਰਵਿਊ ਕੀਤੇ। ਐੱਲਪੀਯੂ, ਦੋਆਬਾ ਕਾਲਜ, ਕੇਐੱਮਵੀ ਤੇ ਸੀਟੀ ਗਰੁੱਪ ਦੇ ਵਿਦਿਆਰਥੀਆਂ ਸਮੇਤ 118 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ’ਚੋਂ 64 ਚੁਣੇ ਗਏ। ਸੀਟੀ ਗਰੁੱਪ ਦੀ ਨੇਤ੍ਰਿਤਵ ਟੀਮ ਡਾ. ਮਨਬੀਰ ਸਿੰਘ, ਡਾ. ਨਿੱਤਿਨ ਟੰਡਨ, ਡਾ. ਸ਼ਿਵ ਕੁਮਾਰ, ਡਾ. ਸੰਗਰਾਮ ਸਿੰਘ, ਡਾ. ਨਿੱਤਨ ਅਰੋੜਾ ਤੇ ਡਿਵੋਏ ਛਾਬੜਾ ਨੇ ਪ੍ਰੋਗਰਾਮ ਨੂੰ ਪੂਰਾ ਸਹਿਯੋਗ ਦਿੱਤਾ। ਫ੍ਰਾਂਸੀਸੀ ਡੈਲੀਗੇਟਸ ਨੇ ਉਮੀਦਵਾਰਾਂ ਦੀ ਤਿਆਰੀ, ਸੰਚਾਰਕੁਸ਼ਲਤਾ ਤੇ ਹਾਸਪਿਟੈਲਿਟੀ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕੀਤੀ ਤੇ ਚੁਣੇ ਗਏ ਵਿਦਿਆਰਥੀਆਂ ਨੂੰ ਫਰਾਂਸ ’ਚ ਕਰੀਅਰ ਦੇ ਮੌਕੇ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਫਰਾਂਸ ਜੌਬ ਫੇਅਰ ਸੀਟੀ ਗਰੁੱਪ ਦੀ ਨੌਕਰੀ-ਕੇਂਦ੍ਰਿਤ ਸਿੱਖਿਆ ਤੇ ਨੌਜਵਾਨਾਂ ਲਈ ਅੰਤਰਰਾਸ਼ਟਰੀ ਮੌਕਿਆਂ ਦੇ ਵਿਸਤਾਰ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ।