ਅਪਰਾਧ ਬਰਦਾਸ਼ਤ ਨਹੀਂ : ਡੀਐੱਸਪੀ
ਕਿਸੇ ਵੀ ਕਿਸਮ ਦੇ ਕਰਾਈਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਡੀਐੱਸਪੀ ਭਾਰਤ ਮਸੀਹ ਫਿਲੌਰ
Publish Date: Mon, 08 Dec 2025 07:03 PM (IST)
Updated Date: Mon, 08 Dec 2025 07:06 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਬਿਲਗਾ/ਨੂਰਮਹਿਲ : ਡੀਐੱਸਪੀ ਭਾਰਤ ਮਸੀਹ ਵੱਲੋਂ ਫਿਲੌਰ ਸਬ ਡਵੀਜ਼ਨ ਦਾ ਚਾਰਜ ਸੰਭਾਲਣ ਤੋਂ ਬਾਅਦ ਬਿਲਗਾ ਥਾਣੇ ਦਾ ਦੌਰਾ ਕੀਤਾ ਗਿਆ। ਜਿਥੇ ਉਨ੍ਹਾਂ ਐੱਸਐੱਚਓ ਸੁਖਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨਾਲ ਵੱਧ ਰਹੇ ਨਸ਼ੇ ਤੇ ਅਪਰਾਧ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ’ਤੇ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ’ਚ ਕਿਸੇ ਵੀ ਕਿਸਮ ਦੇ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਸਲਾ ਧਾਰਕਾਂ ਨੂੰ ਬੇਨਤੀ ਕੀਤੀ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤ ਦੀਆਂ ਚੋਣਾਂ ਦੌਰਾਨ ਸ਼ਰੇਆਮ ਹਥਿਆਰ ਲੈ ਕੇ ਨਹੀਂ ਚੱਲ ਸਕਦੇ। ਮਾੜੇ ਅਨਸਰਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਲਾਕਾ ਛੱਡ ਜਾਣ ਨਹੀਂ ਤਾਂ ਹਸ਼ਰ ਬਹੁਤ ਮਾੜਾ ਹੋਵੇਗਾ। ਇਸੇ ਸਬ ਡਵੀਜ਼ਨ ’ਚ ਚੌਕੀ ਇੰਚਾਰਜ ਰਹਿੰਦਿਆਂ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ, 14 ਤਰੀਕ ਨੂੰ ਪੈ ਰਹੀਆਂ ਵੋਟਾਂ ਬਾਰੇ ਉਨ੍ਹਾਂ ਕਿਹਾ ਕਿ ਵੋਟਾਂ ਸ਼ਾਂਤੀ ਪੂਰਨ ਢੰਗ ਨਾਲ ਪੁਆਈਆਂ ਜਾਣਗੀਆਂ, ਜੇ ਕਿਸੇ ਨੇ ਕੋਈ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਸ਼ੇ ਦੇ ਆਦੀ ਲੋਕਾਂ ਦਾ ਇਲਾਜ ਕਰਵਾਇਆ ਜਾਵੇਗਾ।