- ਪੁਲਿਸ ਨੇ ਤਿੰਨ

- ਪੁਲਿਸ ਨੇ ਤਿੰਨ ਦਿਨ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਕੀਤਾ ਪੇਸ਼
ਸੰਵਾਦ ਸਹਿਯੋਗੀ, ਜਾਗਰਣ ਜਲੰਧਰ : ਪਾਰਸ ਅਸਟੇਟ ਵਿਚ 13 ਸਾਲਾ ਨਾਬਾਲਿਗ ਨਾਲ ਜਬਰ ਜਨਾਹ ਦੀ ਕੋਸ਼ਿਸ਼ ਵਿਚ ਨਾਕਾਮ ਰਹਿਣ ’ਤੇ ਉਸ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ ਤਿੰਨ ਦਿਨ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ 2:50 ਵਜੇ ਪੁਲਿਸ ਨੇ ਰੀਤ ਵਰਿੰਦਰ ਸਿੰਘ ਧਾਲੀਵਾਲ ਦੀ ਅਦਾਲਤ ਵਿਚ ਪੇਸ਼ ਕੀਤਾ। ਪੇਸ਼ੀ ਤੋਂ ਪਹਿਲਾਂ ਪੁਲਿਸ ਨੇ ਅਦਾਲਤ ਦੇ ਬਾਹਰ ਤਿੰਨ ਗੱਡੀਆਂ ਤਾਇਨਾਤ ਕਰ ਦਿੱਤੀਆਂ। ਲੜਕੀ ਦੀ ਵਕੀਲ ਨੇ ਦਲੀਲ ਦਿੱਤੀ ਕਿ ਪੁਲਿਸ ਨੂੰ ਮਾਮਲੇ ਵਿਚ ਕਈ ਨਵੇਂ ਅਪਡੇਟ ਮਿਲੇ ਹਨ, ਜਿਸ ਕਾਰਨ ਪੁਲਿਸ ਮੁਲਜ਼ਮ ਕੋਲੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਮੁਲਜ਼ਮ ਵੱਲੋਂ ਡਿਪਟੀ ਡਿਫੈਂਸ ਕੌਂਸਲ ਦੇ ਵਕੀਲ ਨਵਨੀਤ ਢੱਲ ਨੇ ਵੀ ਅਦਾਲਤ ਵਿਚ ਆਪਣੀ ਦਲੀਲ ਪੇਸ਼ ਕੀਤੀ। ਦੋਵੇਂ ਧਿਰਾਂ ਦੀ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਨੂੰ ਨੌਂ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜਿਆ। ਦੋ ਦਿਨ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਮੁਲਜ਼ਮ ਨੂੰ ਪਹਿਲਾਂ ਹਸਪਤਾਲ ਵਿਚ ਮੈਡੀਕਲ ਲਈ ਲੈ ਗਈ, ਜਿੱਥੇ ਮੈਡੀਕਲ ਤੋਂ ਬਾਅਦ ਉਸ ਨੂੰ ਤੀਜੀ ਵਾਰੀ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ। ਰਿਮਾਂਡ ਮਿਲਣ ਤੋਂ ਬਾਅਦ ਪੁਲਿਸ ਮੁਲਜ਼ਮ ਨੂੰ ਆਪਣੇ ਨਾਲ 3:25 ਵਜੇ ਵਾਪਸ ਥਾਣੇ ਵਿਚ ਲੈ ਗਈ। ਇਹ ਜਾਣਕਾਰੀ ਮਿਲੀ ਹੈ ਕਿ 23 ਸਤੰਬਰ ਨੂੰ 13 ਸਾਲਾ ਬੱਚੀ ਪਾਰਸ ਅਸਟੇਟ ਤੋਂ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈ ਸੀ। ਬੱਚੀ ਦੀ ਮਾਂ ਨੇ ਗੁਆਂਢ ਵਿਚ ਰਹਿਣ ਵਾਲੇ ਸਕੂਲ ਦੇ ਬੱਸ ਡਰਾਈਵਰ ਹਰਮਿੰਦਰ ਸਿੰਘ ਉਰਫ਼ ਰਿੰਪੀ ’ਤੇ ਸ਼ੱਕ ਜਤਾਇਆ ਸੀ। ਸ਼ਿਕਾਇਤ ਮਿਲਣ ’ਤੇ ਏਐੱਸਆਈ ਮੰਗਤ ਰਾਮ ਅਤੇ ਪੀਸੀਆਰ ਦੇ ਦੋ ਹੋਰ ਏਐੱਸਆਈ ਮੌਕੇ ’ਤੇ ਪਹੁੰਚੇ ਅਤੇ ਏਐੱਸਆਈ ਮੰਗਤ ਰਾਮ ਨੇ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਦੇ ਘਰ ਦੀ ਜਾਂਚ ਕੀਤੀ, ਪਰ ਇਹ ਕਹਿ ਕੇ ਵਾਪਸ ਆ ਗਏ ਕਿ ਬੱਚੀ ਉੱਥੇ ਨਹੀਂ ਹੈ। ਇਸ ਤੋਂ ਬਾਅਦ ਰਾਤ ਨੂੰ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਬੱਚੀ ਆਖਰੀ ਵਾਰ ਰਿੰਪੀ ਦੇ ਘਰ ਵਿਚ ਦਿਖਾਈ ਦਿੱਤੀ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵਿਚ ਗੁੱਸਾ ਭੜਕ ਗਿਆ ਅਤੇ ਜਦੋਂ ਰਿੰਪੀ ਦੇ ਘਰ ਦਾ ਬਾਥਰੂਮ ਖੋਲਿਆ ਗਿਆ ਤਾਂ ਬੱਚੀ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਦੋ ਦਿਨਾਂ ਬਾਅਦ ਮਾਮਲੇ ਵਿਚ ਲਾਪ੍ਰਵਾਹੀ ਕਰਨ ਵਾਲੇ ਏਐੱਸਆਈ ਮੰਗਤ ਰਾਮ ਨੂੰ ਨੌਕਰੀ ਤੋਂ ਬਰਖਾਸਤ ਅਤੇ ਪੀਸੀਆਰ ਦੇ ਦੋਵੇਂ ਏਐੱਸਆਈਆਂ ਨੂੰ ਵੀ ਮੁਅੱਤਲ ਕਰ ਦਿੱਤਾ ਸੀ।
-----
- ਪੁਲਿਸ ਨੂੰ ਮਿਲਿਆ ਇਨਪੁਟ, ਮੁਲਜ਼ਮ ਦੇ ਕੋਲ ਹੈ ਬੱਚੀ ਦਾ ਆਈਡੀ ਕਾਰਡ
ਜਾਣਕਾਰੀ ਅਨੁਸਾਰ ਪੁਲਿਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਕੋਲ ਬੱਚੀ ਦਾ ਆਈਡੀ ਕਾਰਡ ਹੈ, ਜਿਸ ਬਾਰੇ ਪੁਲਿਸ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਨੂੰ ਬਰਾਮਦ ਕਰਨਾ ਚਾਹੁੰਦੀ ਹੈ। ਰਿਮਾਂਡ ਦੌਰਾਨ ਪੁਲਿਸ ਬੱਚੀ ਦੇ ਆਈਡੀ ਕਾਰਡ ਨੂੰ ਬਰਾਮਦ ਕਰਨ ਵਿਚ ਜੁਟੀ ਹੋਈ ਹੈ, ਜਦੋਂਕਿ ਪੁੱਛਗਿੱਛ ਵਿਚ ਪਤਾ ਲੱਗਾ ਕਿ ਮੁਲਜ਼ਮ ਨੇ ਹੱਤਿਆ ਤੋਂ ਬਾਅਦ ਆਪਣੇ ਦੋਸਤ ਮੋਹਨ ਲਾਲ ਨੂੰ ਕਾਲ ਕਰ ਕੇ ਗੱਡੀ ਦੀ ਮੰਗ ਕੀਤੀ ਸੀ। ਮੁਲਜ਼ਮ ਦਾ ਦੋਸਤ ਮੋਹਨ ਲਾਲ ਪੁਲਿਸ ਦੀ ਜਾਂਚ ਵਿਚ ਸ਼ਾਮਲ ਹੋ ਗਿਆ ਹੈ ਅਤੇ ਉਹ ਜਾਂਚ ਵਿਚ ਪੁਲਿਸ ਨੂੰ ਸਹਿਯੋਗ ਦੇ ਰਿਹਾ ਹੈ, ਪਰ ਇਸ ਗੱਲ ਦੀ ਪੁਸ਼ਟੀ ਕਿਸੇ ਪੁਲਿਸ ਅਧਿਕਾਰੀ ਨੇ ਨਹੀਂ ਕੀਤੀ।
-----
- ਬੱਚੀ ਦੇ ਵਕੀਲ ਪੰਕਜ ਸ਼ਰਮਾ ਨੇ ਕਿਹਾ, ਪਰਿਵਾਰ ਨੂੰ ਮਿਲੇਗਾ ਨਿਆਂ
ਬੱਚੀ ਦੇ ਵਕੀਲ ਪੰਕਜ ਸ਼ਰਮਾ ਨੇ ਕਿਹਾ ਕਿ ਉਹ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਕੰਮ ਕਰ ਰਹੇ ਹਨ। ਮੁਲਜ਼ਮ ਇੱਕ ਦਿਨ ਦੇ ਰਿਮਾਂਡ ’ਤੇ ਹੈ ਅਤੇ ਕਈ ਅਜਿਹੇ ਤੱਥ ਹਨ, ਜੋ ਜਨਤਕ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਜੋ ਵੀ ਇਸ ਮਾਮਲੇ ਵਿਚ ਮੁਲਜ਼ਮ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਜ਼ਰੂਰ ਹੋਵੇਗੀ।