ਥਾਣਾ ਹਰਿਆਣਾ ਵੱਲੋਂ ਚਾਈਨਾਂ ਡੋਰ ਦੇ 336 ਗੱਟੂ ਕੀਤੇ ਬਰਾਮਦ ਮੁਕੱਦਮਾ ਦਰਜ
ਥਾਣਾ ਹਰਿਆਣਾ ਵੱਲੋਂ ਚਾਈਨਾਂ ਡੋਰ ਦੇ 336 ਗੱਟੂ ਕੀਤੇ ਬਰਾਮਦ ਮੁਕੱਦਮਾ ਦਰਜ
Publish Date: Wed, 14 Jan 2026 04:58 PM (IST)
Updated Date: Wed, 14 Jan 2026 05:00 PM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਬਸੰਤ ਪੰਚਮੀ ਦੇ ਸੰਬੰਧ ਵਿੱਚ ਧੜੱਲੇ ਨਾਲ ਚੱਲ ਰਹੀ ਚਾਈਨਾਂ ਡੋਰ ਦੀ ਵਿਕਰੀ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਦੇ ਹੁਕਮਾਂ ਤੇ ਐੱਸ ਐੱਸ ਪੀ ਸੰਦੀਪ ਮਲਿਕ ਹੁਸ਼ਿਆਰਪੁਰ ਦੇ ਨਿਰਦੇਸ਼ਾ ਅਧੀਨ ਸ਼ਪੈਸਲ ਬ੍ਰਾਂਚ ਹੁਸ਼ਿਆਰਪੁਰ ਵੱਲੋਂ ਚਾਈਨਾਂ ਡੋਰ ਦੀ ਵਿਕਰੀ ਕਰਨ ਵਾਲਿਆ ਤੇ ਕਾਰਵਾਈ ਕਰਦਿਆ ਕਸਬਾ ਹਰਿਆਣਾ ਜੀਜੀਡੀਐੱਸ ਡੀ ਕਾਲਜ ਵਾਲੀ ਗਲੀ ਵਿੱਚ ਸਟੋਰ ਕੀਤੇ ਚਾਈਨਾਂ ਡੋਰ ਦੇ 336 ਗੱਟੂ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਸ਼ਪੈਸਲ ਬ੍ਰਾਂਚ ਹੁਸ਼ਿਆਰਪੁਰ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਹਰਿਆਣਾ ਵਿਖੇ ਛਾਪੇਮਾਰੀ ਕੀਤੀ ਗਈ ਤੇ ਉਨ੍ਹਾਂ ਵੱਲੋ ਸਟੋਰ ਕੀਤੇ ਚਾਈਨਾ ਡੋਰ ਦੇ ਗੱਟੂ ਬ੍ਰਾਮਦ ਕਰਕੇ ਥਾਣਾ ਹਰਿਆਣਾ ਦੇ ਐੱਸ.ਐੱਚ.ਓ.ਕਿਰਨ ਸਿੰਘ ਦੇ ਹਵਾਲੇ ਕੀਤੇ ਗਏ ਚਾਈਨਾਂ ਡੋਰ ਦੀ ਵਿਕਰੀ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ ਰਾਜੂ ਜੋ ਕਿ ਕਸਬਾ ਹਰਿਆਣਾ ਦੇ ਠਠਿਆਰਾਂ ਬਾਜ਼ਾਰ ਵਿੱਚ ਪਤੰਗਾਂ ਦੀ ਦੁਕਾਨ ਕਰਦਾ ਹੈ। ਜਿਸ ਵੱਲੋਂ ਕਾਲਜ ਹਰਿਆਣਾ ਦੇ ਪਿੱਛੇ ਇੱਕ ਬਣਾਏ ਗੋਦਾਮ ਵਿੱਚ ਭਾਰੀ ਗਿਣਤੀ ‘ਚ ਚਾਈਨਾ ਡੋਰ ਰੱਖੀ ਹੋਈ ਹੈ। ਪੁਲਿਸ ਨੇ ਤੁਰੰਤ ਡੋਰ ਨੂੰ ਜ਼ਬਤ ਕਰ ਲਿਆ ਅਤੇ ਮੁਲਜ਼ਮ ਖਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਹਰਿਆਣਾ ਦੇ ਐੱਸ ਐੱਚ.ਓ ਕਿਰਨ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਬੇਹੱਦ ਖ਼ਤਰਨਾਕ ਹੁੰਦੀ ਹੈ, ਜਿਸ ਨਾਲ ਹਰ ਸਾਲ ਕਈ ਨਿਰਦੋਸ਼ ਲੋਕ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕ, ਪੈਦਲ ਯਾਤਰੀ ਅਤੇ ਬੱਚੇ ਇਸ ਦਾ ਆਸਾਨੀ ਨਾਲ ਸ਼ਿਕਾਰ ਬਣ ਜਾਂਦੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਚਾਈਨਾ ਡੋਰ ਵੇਚਣ ਜਾਂ ਵਰਤਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਹਰਿਆਣਾ ਪੁਲਿਸ ਦੀ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਅਤੇ ਜੇਕਰ ਕਿਤੇ ਵੀ ਇਸਦੀ ਵਿਕਰੀ ਜਾਂ ਸਟੋਰ ਕਰਨ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਹਰਿਆਣਾ ਪੁਲਿਸ ਜ਼ਿਲ੍ਹੇ ਨੂੰ ਸੁਰੱਖਿਅਤ ਅਤੇ ਹਾਦਸਾ-ਰਹਿਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।