ਦਾਜ ਲਈ ਪਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ
ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਖਿਲਾਫ਼ ਮਾਮਲਾ ਦਰਜ਼
Publish Date: Wed, 14 Jan 2026 03:22 PM (IST)
Updated Date: Wed, 14 Jan 2026 03:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਦਾਜ ਲਈ ਤੰਗ ਪਰੇਸ਼ਾਨ ਕਰਨ ਵਾਲੇ ਪਤੀ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਰਨਦੀਪ ਕੌਰ ਪਤਨੀ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਟਿੱਬਾ ਸਾਹਿਬ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸੁਰਿੰਦਰ ਕੌਰ (ਸੱਸ), ਪ੍ਰੇਮਪਾਲ (ਸਹੁਰਾ) ਵਾਸੀ ਗਾਜ਼ੀਪੁਰ ਥਾਣਾ ਆਦਮਪੁਰ ਅਤੇ ਕੁਲਦੀਪ ਕੌਰ (ਚਾਚੀ) ਵਾਸੀ ਹੁਸ਼ਿਆਰਪੁਰ ਉਸ ਨੂੰ ਪਰੇਸ਼ਾਨ, ਧਮਕੀਆਂ ਦਿੰਦਾ ਹੋਇਆ ਉਸ ਤੋਂ ਦਾਜ ਦੀ ਮੰਗ ਕਰਦੇ ਹਨ। ਜਿਸ ਦੀ ਪੜਤਾਲ ਦੌਰਾਨ ਦੋਨਾ ਧਿਰਾ ਦੇ ਹਾਸਲ ਕੀਤੇ ਬਿਆਨਾਂ ਅਤੇ ਲੜਕੀ ਧਿਰ ਵੱਲੋ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ’ਤੇ ਕਿਰਨਦੀਪ ਕੌਰ ਨੂੰ ਉਸ ਦੇ ਪਤੀ ਅਮਰਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਗਾਜੀਪੁਰ ਵੱਲੋ ਸ਼ਾਦੀ ਦੌਰਾਨ ਪਾਏ ਗਏ ਗਹਿਣੇ ਤਸੱਲੀਬਖਸ਼ ਨਾ ਦੇਣ ਅਤੇ ਲੈਪਟੋਪ ਅਤੇ ਹੋਰ ਦਹੇਜ ਦੀ ਮੰਗ ਨੂੰ ਲੈ ਕੇ ਮਾਨਸਿਕ ਤੋਰ ਤੇ ਪ੍ਰਸ਼ਾਨ ਕਰਨਾ ਸਾਬਿਤ ਹੁੰਦਾ ਹੈ ਪਰ ਪ੍ਰੇਮ ਪਾਲ, ਸੁਰਿੰਦਰ ਕੌਰ ਅਤੇ ਕੁਲਦੀਪ ਕੌਰ ਵੱਲੋ ਪਰੇਸ਼ਾਨ ਕਰਨ ਸਬੰਧੀ ਕੋਈ ਗੱਲ ਸਾਹਮਣੇ ਨਹੀ ਆਈ। ਜਿਸ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।