ਅਦਾਲਤ ਨੇ ਗ੍ਰਿਫ਼ਤਾਰੀ ਸਟੇਟਸ ਰਿਪੋਰਟ ਮੰਗੀ
ਅਦਾਲਤ ਨੇ ਗ੍ਰਿਫ਼ਤਾਰੀ ਸਟੇਟਸ ਰਿਪੋਰਟ ਮੰਗੀ
Publish Date: Mon, 19 Jan 2026 09:00 PM (IST)
Updated Date: Mon, 19 Jan 2026 09:03 PM (IST)
-ਪੁਲਿਸ ਨੂੰ 31 ਜਨਵਰੀ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਸਰਵੋਦਿਆ ਹਸਪਤਾਲ ਨਾਲ ਜੁੜੇ ਵਿਵਾਦ ’ਚ ਅਦਾਲਤ ਨੇ ਪੁਲਿਸ ਤੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਸਟੇਟਸ ਰਿਪੋਰਟ ਮੰਗੀ ਹੈ। ਪੰਕਜ ਤ੍ਰਿਵੇਦੀ ਬਨਾਮ ਰਾਜੇਸ਼ ਅਗਰਵਾਲ ਮਾਮਲੇ ’ਚ ਅਦਾਲਤ ਨੇ ਥਾਣਾ ਨਵੀਂ ਬਾਰਾਦਰੀ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਐੱਫਆਈਆਰ ਨੰਬਰ 233, ਮਿਤੀ 23 ਦਸੰਬਰ 2025 ’ਚ ਨਾਮਜ਼ਦ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰਪੂਰਕ ਰਿਪੋਰਟ ਅਦਾਲਤ ’ਚ ਦਾਖ਼ਲ ਕੀਤੀ ਜਾਵੇ। ਅਦਾਲਤ ਨੇ ਇਹ ਰਿਪੋਰਟ 31 ਜਨਵਰੀ 2026 ਤੱਕ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਦੇ ਇਸ ਹੁਕਮ ਤੋਂ ਬਾਅਦ ਮਾਮਲੇ ’ਚ ਪੁਲਿਸ ਦੀ ਕਾਰਵਾਈ ’ਤੇ ਵੀ ਨਜ਼ਰਾਂ ਟਿਕੀਆਂ ਹਨ। --- ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਦਰਜ ਹਨ ਕੇਸ ਇਸ ਹਾਈ-ਪ੍ਰੋਫ਼ਾਈਲ ਮਾਮਲੇ ’ਚ ਸਰਵੋਦਿਆ ਹਸਪਤਾਲ ਦੇ ਡਾ. ਰਾਜੇਸ਼ ਅਗਰਵਾਲ, ਡਾ. ਕਪਿਲ ਗੁਪਤਾ, ਡਾ. ਸੰਜੇ ਮਿੱਤਲ, ਡਾ. ਅਨਵਰ ਖ਼ਾਨ ਤੇ ਨੋਇਡਾ ਨਿਵਾਸੀ ਚਾਰਟਡ ਅਕਾਊਂਟੈਂਟ ਸੰਦੀਪ ਕੁਮਾਰ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ। ਸਾਰਿਆਂ ਖ਼ਿਲਾਫ਼ 23 ਦਸੰਬਰ 2025 ਨੂੰ ਥਾਣਾ ਨਵੀਂ ਬਾਰਾਦਰੀ ’ਚ ਦਰਜ ਐੱਫਆਈਆਰ ’ਚ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਇਹ ਸਾਰੀਆਂ ਧਾਰਾਵਾਂ ਗੰਭੀਰ ਤੇ ਗੈਰ-ਜ਼ਮਾਨਤੀ ਪ੍ਰਕਿਰਤੀ ਦੀਆਂ ਹਨ।