ਪਲਾਸਟਿਕ ਡੋਰ ਤੋਂ ਕੀਤਾ ਜਾਵੇ ਗੁਰੇਜ਼ : ਜਸਪਾਲ ਕੌਰ
ਕੌਂਸਲਰ ਵੱਲੋਂ ਪਲਾਸਟਿਕ ਦੀ ਡੋਰ ਦੀ ਰੋਕਥਾਮ ਦੀ ਕੀਤੀ ਮੰਗ
Publish Date: Mon, 12 Jan 2026 07:00 PM (IST)
Updated Date: Mon, 12 Jan 2026 07:48 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਵਾਰਡ 83 ਦੀ ਕੌਂਸਲਰ ਜਸਪਾਲ ਕੌਰ ਨੇ ਪਲਾਸਟਿਕ ਦੀ ਡੋਰ ਦੀ ਰੋਕਥਾਮ ਵਾਸਤੇ ਕਾਰਗਰ ਕਦਮ ਚੁੱਕਦੇ ਹੋਏ ਸ਼ਹਿਰ ’ਚ ਡਰੋਨ ਦੀ ਵਰਤੋਂ ਕਰਕੇ ਅਜਿਹੀ ਜਾਨਲੇਵਾ ਡੋਰ ਵਰਤਣ ਵਾਲ਼ਿਆਂ ਦਾ ਪਤਾ ਲਗਾਉਣ ਦਾ ਉਪਰਾਲਾ ਕਰਨ ਦੀ ਤਜਵੀਜ਼ ਬਣਾ ਕੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡਰੋਨ ਦੇ ਡਰ ਤੋਂ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰਨੋਂ ਆਪਣੇ-ਆਪ ਗੁਰੇਜ਼ ਕਰਨਗੇ ਤੇ ਵਰਤੋਂ ਕਰਨ ਵਾਲਿਆਂ ਦੀ ਜਾਣਕਾਰੀ ਹਾਸਲ ਵੀ ਕੀਤੀ ਜਾ ਸਕੇਗੀ। ਜਿਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਪਲਾਸਟਿਕ ਦੀ ਡੋਰ ਵਰਤਣ ਤੋਂ ਗ਼ੁਰੇਜ਼ ਕੀਤਾ ਜਾਵੇ। ਉਨ੍ਹਾਂ ਮਾਪਿਆਂ ਨੂੰ ਵੀ ਪੁਰਜ਼ੋਰ ਅਪੀਲ ਕਿ ਆਪਣਾ ਫਰਜ਼ ਸਮਝਦੇ ਹੋਏ ਪ੍ਰਣ ਕੀਤਾ ਜਾਵੇ ਕਿ ਇਸ ਡੋਰ ’ਤੇ ਰੋਕ ਲਾਉਣ ਵਾਸਤੇ ਜਿੱਥੇ ਪ੍ਰਸ਼ਾਸਨ ਦਾ ਸਾਥ ਦਈਏ ਉਥੇ ਖੁਦ ਵੀ ਇਸ ਡੋਰ ਦੀ ਵਰਤੋਂ ਨਾ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕਰੀਏ।