‘ਆਪ’ ’ਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ’ਚ ਵਾਧਾ
ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਦੀ ਤਦਾਦ ’ਚ ਲਗਾਤਾਰ ਵਾਧਾ
Publish Date: Wed, 03 Dec 2025 06:20 PM (IST)
Updated Date: Wed, 03 Dec 2025 06:23 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਹਲਕਾ ਨਕੋਦਰ ’ਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਨੂਰਮਹਿਲ ਨਜ਼ਦੀਕ ਪਿੰਡ ਪੰਡੋਰੀ ਜਗੀਰ ਦੇ ਬਸਪਾ ਦੇ ਮੌਜੂਦਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਨੇ ਆਪਣੀਆਂ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਕਬੂਲ ਕਰ ਲਈ। ਨਵੀਂ ਸ਼ਾਮਲ ਹੋਈਆਂ ਸ਼ਖਸੀਆਂ ’ਚ ਬਸਪਾ ਦੇ ਸਰਪੰਚ ਗੁਰਮੇਲ ਰਾਮ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ, ਮੈਂਬਰ ਅਮਨਦੀਪ ਕੌਰ, ਮੈਂਬਰ ਪ੍ਰੇਮਜੀਤ ਕੁਮਾਰ, ਸੋਢੀ ਸਿੰਘ, ਜੱਸਾ ਸਿੰਘ, ਨਿੱਕਾ ਸ਼ਮਸ਼ਾਬਾਦ ਤਰਲੋਚਨ ਸਿੰਘ, ਗੁਰਚਤਰ ਸਿੰਘ, ਜੱਸਾ ਖੂਹ ਵਾਲਾ ਸਮੇਤ ਕਈ ਹੋਰ ਸ਼ਾਮਲ ਹਨ। ਬੀਬੀ ਇੰਦਰਜੀਤ ਕੌਰ ਮਾਨ ਨੇ ਇਨ੍ਹਾਂ ਸਾਰਿਆਂ ਦਾ ਜੀ-ਆਇਆ ਨੂੰ ਕਰਦਿਆਂ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਮੇਸ਼ਾਂ ਪਿੰਡਾਂ ਦੇ ਹਰ ਵਰਗ ਦੇ ਲੋਕਾਂ ਨਾਲ ਦੁੱਖ-ਸੁਖ ’ਚ ਖੜ੍ਹ ਕੇ ਸੇਵਾ ਕੀਤੀ ਜਾ ਰਹੀ ਹੈ, ਜਿਸ ਕਰਕੇ ਲੋਕਾਂ ਦਾ ਭਰੋਸਾ ਤੇ ਪਿਆਰ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ’ਚ ਸਭ ਨੂੰ ਪੂਰਾ ਮਾਣ ਤੇ ਸਨਮਾਨ ਦਿੱਤਾ ਜਾਵੇਗਾ।