26 ਨੂੰ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ ਸੰਵਿਧਾਨ ਦਿਵਸ
26 ਨਵੰਬਰ ਨੂੰ ਸਵਿਧਾਨ ਦਿਵਸ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਵੇਗਾ - ਭਾਰਦਵਾਜ
Publish Date: Tue, 18 Nov 2025 08:54 PM (IST)
Updated Date: Wed, 19 Nov 2025 04:13 AM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵੱਲੋਂ ਡਾ. ਅੰਬੇਡਕਰ ਭਵਨ ਵਿਖੇ ਸੰਵਿਧਾਨ ਦਿਵਸ ਸ਼ਰਧਾ ਭਾਵਨਾ ਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਇਹ ਸਮਾਗਮ 26 ਨਵੰਬਰ ਨੂੰ ਸਵੇਰੇ 11 ਵਜੇ ਤੋਂ ਰਾਮਾ ਬਾਈ ਅੰਬੇਡਕਰ ਯਾਦਗਾਰ ਹਾਲ ਵਿਖੇ ਮਨਾਇਆ ਜਾ ਰਿਹਾ ਹੈ। ਸੰਵਿਧਾਨ ਦਿਵਸ ਦੇ ਸਮਾਗਮ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਬੀਰ ਉਪ ਪ੍ਰਧਾਨ ਅਬੇਡਕਰ ਭਵਨ ਸੁਸਾਇਟੀ ਪੰਜਾਬ ਹੋਣਗੇ। ਇਸ ਸਬੰਧੀ ਮੀਟਿੰਗ ਕਰਨ ਬਾਅਦ ਜਾਣਕਾਰੀ ਦਿੰਦਿਆਂ ਵਿੱਤ ਸਕੱਤਰ ਤਿਲਕਰਾਜ, ਸੋਸਾਇਟੀ ਦੇ ਪ੍ਰਧਾਨ ਚਰਨਦਾਸ ਸੰਧੂ, ਜਨਰਲ ਸਕੱਤਰ ਬਲਦੇਵ ਰਾਜ ਭਾਰਤਵਾਦ ਨੇ ਦੱਸਿਆ ਕਿ ਸਮਾਗਮ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਆਗੂਆਂ ਨੇ ਆਖਿਆ ਕਿ ਉਪਰੋਕਤ ਸਮਰੋਹ ’ਚ ਪਰਿਵਾਰਾਂ ਤੇ ਦੋਸਤਾਂ-ਮਿੱਤਰਾਂ ਸਮੇਤ ਸ਼ਮੂਲੀਅਤ ਕੀਤੀ ਜਾਵੇ। ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।