ਹਾਰ ਤੋਂ ਸਬਕ ਲਵੇ ਕਾਂਗਰਸ : ਕਾਹਲੋਂ
ਤਰਨਤਾਰਨ ਜ਼ਿਮਨੀ ਚੋਣਾਂ 'ਚ ਹਾਰ ਤੋਂ ਸਬਕ ਲਵੇ ਕਾਂਗਰਸ : ਕਾਹਲੋਂ
Publish Date: Sat, 15 Nov 2025 07:19 PM (IST)
Updated Date: Sat, 15 Nov 2025 07:20 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਜਾਤ ਰੰਗ ਤੇ ਕਿੱਤੇ ਸਬੰਧੀ ਕਾਂਗਰਸ ਪਾਰਟੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਬੋਲੇ ਸ਼ਬਦਾਂ ਕਰਕੇ ਕਾਂਗਰਸ ਪਾਰਟੀ ਦਾ ਕਿਲ੍ਹਾ ਢਹਿ ਢੇਰੀ ਹੋ ਗਿਆ। ਕਾਂਗਰਸ ਪਾਰਟੀ ਨੂੰ ਮਹਿਜ਼ 15000 ਵੋਟਾਂ ਹੀ ਪਈਆਂ ਤੇ ਚੌਥੇ ਸਥਾਨ ’ਤੇ ਹੀ ਸਿਮਟ ਕੇ ਰਹਿ ਗਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਬਲਵੰਤ ਸਿੰਘ ਕਾਹਲੋਂ ਨੇ ਕੀਤਾ। ਉਨ੍ਹਾਂ ਕਿਹਾ ਕੇ ਐੱਸਸੀ ਭਾਈਚਾਰੇ ਅੰਦਰ ਰਾਜਾ ਵੜਿੰਗ ਪ੍ਰਤੀ ਗੁੱਸਾ ਹੈ, ਕਿਉਂਕਿ ਸਾਬਕਾ ਗ੍ਰਹਿ ਮੰਤਰੀ. ਬੂਟਾ ਸਿੰਘ ਇੱਕ ਬੁੱਧੀਮਾਨ, ਪੜ੍ਹੇ ਲਿਖੇ ਤੇ ਸੂਝਵਾਨ ਇਨਸਾਨ ਸਨ। ਉਹ ਅੱਠ ਵਾਰ ਦੇ ਐੱਮਪੀ, ਐੱਸਸੀ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਤੇ ਕਈ ਰਾਜਾਂ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਰਾਜਾ ਵੜਿੰਗ ਨੇ ਸਮੁੱਚੇ ਐੱਸਸੀ ਸਮਾਜ ਨੂੰ ਜਲੀਲ ਕੀਤਾ ਹੈ। ਇਸ ਲਈ ਕਾਂਗਰਸ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਨੂੰ ਤੁਰੰਤ ਪ੍ਰਧਾਨ ਦੇ ਅਹੁਦੇ ਤੋਂ ਲਾਹੁਣਾ ਚਾਹੀਦਾ ਹੈ। ਜੇ ਨਹੀਂ ਲਾਹਿਆ ਤਾਂ ਕਾਂਗਰਸ ਪਾਰਟੀ ਹਰੇਕ ਚੋਣਾਂ ’ਚ ਐੱਸਸੀ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ।