5 ਸਾਲਾ ’ਚ ਕਾਂਗਰਸ ਨੇ ਵਿਕਾਸ ਦੀ ਥਾਂ ਸ਼ਹਿਰ ਦਾ ਵਿਨਾਸ਼ ਕੀਤਾ : ਮੇਅਰ
ਕਾਂਗਰਸ ਦੇ 5 ਸਾਲ ਦੀ ਤੁਲਨਾ ਅਸੀਂ 11 ਮਹੀਨਿਆਂ ’ਚ ਵਿਕਾਸ ਕੰਮ ਕੀਤੇ - ਮੇਅਰ
Publish Date: Wed, 10 Dec 2025 06:55 PM (IST)
Updated Date: Wed, 10 Dec 2025 06:57 PM (IST)

-11 ਮਹੀਨਿਆਂ ਦੌਰਾਨ ਅਸੀਂ ਕਈ ਪ੍ਰਾਜੈਕਟ ਸ਼ੁਰੂ ਕੀਤੇ ਤੇ 1196 ਨਵੀਆਂ ਭਰਤੀਆਂ ਲਈ ਮਨਜ਼ੂਰੀ ਲਈ -ਕਿਹਾ, ਕਾਂਗਰਸ ਦੇ 5 ਸਾਲ ਦੀ ਤੁਲਨਾ ਅਸੀਂ 11 ਮਹੀਨਿਆਂ ’ਚ ਕੀਤੇ ਵਿਕਾਸ ਕੰਮ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਨਗਰ ਨਿਗਮ ਖਿਲਾਫ ਜਿਹੜਾ ਧਰਨਾ ਦਿੱਤਾ ਉਸ ਦੇ ਜਵਾਬ ’ਚ ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਕਾਂਗਰਸ ਦਾ ਧਰਨਾ ਪਿਛਲੇ 5 ਸਾਲਾਂ ਦੌਰਾਨ ਤੇ ਕਾਂਗਰਸ ਦੀ ਸੱਤਾ ਸੀ ਤੇ ਉਸ ਨੇ ਸ਼ਹਿਰ ਦਾ ਵਿਕਾਸ ਕਰਨ ਦੀ ਥਾਂ ਤੇ ਉਸ ਦਾ ਵਿਨਾ••ਸ਼ ਹੀ ਕੀਤਾ ਹੈ, ਜਿਸ ਨੂੰ ਅਸੀਂ ਸੁਧਾਰਨ ਦਾ ਯਤਨ ਕਰ ਰਹੇ ਹਾਂ ਤੇ ਆਮ ਆਦਮੀ ਪਾਰਟੀ ਦੇ ਨਿਗਮ ਤੇ ਸੱਤਾ ’ਚ ਆਉਣ ਦੇ ਬਾਅਦ 11 ਮਹੀਨਿਆਂ ਅੰਦਰ ਹੀ ਜਿਥੇ ਅਸੀਂ ਕਈ ਪ੍ਰਾਜੈਕਟ ਸ਼ੁਰੂ ਕੀਤੇ ਉਥੇ ਅਗਲੇ ਜਨਵਰੀ 2026 ’ਚ 1196 ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ ਜਿਹੜੀਆਂ ਕਿ ਕਾਂਗਰਸ ਨੇ ਪਿਛਲੇ 35 ਸਾਲਾਂ ਦੌਰਾਨ ਨਹੀਂ ਕੀਤੀਆਂ ਤੇ ਮੁਲਾਜ਼ਮਾਂ ਤੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ’ਚ ਜਿਹੜਾ ਧਰਨਾ ਦਿੱਤਾ ਗਿਆ ਉਹ ਆਪਣੀਆਂ ਖਾਮੀਆਂ ਛੁਪਾਉਣ ਤੇ ਲੋਕਾਂ ਦੀਆਂ ਅੱਖਾਂ ’ਚ ਮਿੱਟੀ ਪਾਉਣ ਦੇ ਬਰਾਬਰ ਹੈ। ----------------------- 11 ਮਹੀਨਿਆਂ ਦੀਆਂ ਪ੍ਰਾਪਤੀਆਂ ਮੇਅਰ ਵਨੀਤ ਧੀਰ ਨੇ ਕਾਂਗਰਸ ਤੇ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੇ 5 ਸਾਲਾਂ ਦੌਰਾਨ ਕੁਝ ਨਹੀਂ ਕੀਤਾ ਜਦੋਂਕਿ ਮੇਅਰ ਦਾ ਅਹੁਦਾ ਸੰਭਾਲਣ ਦੇ ਬਾਅਦ ਅਸੀਂ ਬਰਲਟਨ ਪਾਰਕ ਸੀਪੋਰਟਸ ਹੱਬ, ਬਾਇਓ ਮਾਈਨਿੰਗ ਪ੍ਰਾਜੈਕਟ, ਫੋਰੈਸਟ ਵਿਭਾਗ ਨਾਲ ਤਾਲਮੇਲ ਕਰਕੇ ਸੈਂਟਰਜ ਵਰਜ ਦਾ ਸੁੰਦਰੀਕਰਨ, ਨਵੀਂ ਮਸ਼ੀਨਰੀ ਖਰੀਦ, ਵਿਕਾਸ ਕੰਮਾਂ ਦੇ ਟੈਂਡਰ ਲਗਾਏ ਤੇ ਪਾਰਕਾਂ ਦੇ ਸੁੰਦਰੀਕਰਨਟ ਦਾ ਕੰਮ ਸ਼ੁਰੂ ਕਰਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰਾਜੈਕਟ ਕਾਂਗਰਸ 5 ਸਾਲਾਂ ’ਚ ਸ਼ੁਰੂ ਨਹੀਂ ਕਰ ਸਕੀ ਅਸੀਂ 11 ਮਹੀਨਿਆਂ ’ਚ ਸ਼ੁਰੂ ਕਰਾ ਦਿੱਤੇ ਹਨ। ਇਸ ਲਈ ਕਾਂਗਰਸ ਵਿਕਾਸ ਕੰਮਾਂ ਨੂੰ ਹੁੰਦੇ ਦੇਖ ਕੇ ਘਬਰਾ ਗਈ ਹੈ। -------------------- ਬਾਬਾ ਹੈਨਰੀ ਦੇ ਦੋਸ਼ਾਂ ਦਾ ਜਵਾਬ ਮੇਅਰ ਨੇ ਵਿਧਾਇਕ ਬਾਵਾ ਹੈਨਰੀ ਦੇ ਦੋਸ਼ਾਂ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਾਰਥ ਹਲਕੇ ਤੋਂ ਵਿਧਾਇਕ ਬਣੇ 9 ਸਾਲ ਹੋ ਗਏ ਜਦੋਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਵਤਾਰ ਹੈਨਰੀ ਇਥੋਂ ਵਿਧਾਇਕ ਰਹੇ ਤੇ ਮੰਤਰੀ ਵੀ ਰਹੇ, ਊਨ੍ਹਾਂ ਨੇ ਅੱਜ ਤਕ ਕਿਹੜੇ ਕੰਮ ਆਪਣੇ ਹਲਕੇ ਕਰਾਏ ਉਲਟਾ ਹਲਕੇ ਦੇ ਵਿਕਾਸ ਕਰਵਾਉਣ ਨੂੰ ਨਜ਼ਰ ਅੰਦਾਜ਼ ਹੀ ਕੀਤਾ। ------------------- ਬੇਰੀ ਦਾ ਦੋਸ਼ ਬੇਬੁਨਿਆਦ ਮੇਅਰ ਨੇ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦੇ ਉਸ ਦੋਸ਼ ਨੂੰ ਬੇਬੁਨਿਆਦ ਕਰਾਰ ਦਿੱਤਾ, ਜਿਸ ਉਨ੍ਹਾਂ ਨੇ 90-90 ਹਜ਼ਾਰ ਦੇ ਪਾਮ ਪੌਦੇ ਲਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਪੌਦੇ ਅਸੀਂ 12=12 ਹਜ਼ਾਰ ’ਚ ਲੈ ਕੇ ਲਗਾਏ ਹਨ। ------------------- ਸਾਡੇ ਤੋਂ ਜਬਰੀ ਬਿਆਨ ਦੁਆਏ ਮੇਅਰ ਨੇ ਕਿਹਾ ਕਿ ਉਹ ਕਾਂਗਰਸੀ ਕੌਂਸਲਰ ਦੇ ਰੋਜ਼ਾਨਾ ਕੰਮ ਕਰਵਾ ਰਹੇ ਹਨ ਤੇ ਕਾਂਗਰਸ ਕੌਂਸਲਰਾਂ ਨੇ ਕਿਹਾ ਹੈ ਕਿ ਸਾਡੇ ਕੋਲੋਂ ਕਾਂਗਰਸ ਨੇ ਜਬਰੀ ਮੇਅਰ ਖਿਲਾਫ ਬਿਆਨ ਦੁਆਏ ਹਨ ਜਦੋਂਕਿ ਸਾਡੇ ਸਾਰੇ ਕੰਮ ਹੋ ਰਹੇ ਹਨ।