ਆਲੂ ਦੇ ਨਿਰਯਾਤ ਲਈ ਸਮਰੱਥਾ ਨਿਰਮਾਣ ਪੋ੍ਗਰਾਮ ਕਰਵਾਇਆ
ਪੰਜਾਬ ਦੇ ਆਲੂ ਕਲੱਸਟਰ (ਜਲੰਧਰ, ਕਪੂਰਥਲਾ, ਨਵਾਂਸ਼ਹਰ, ਹੁਸ਼ਿਆਰਪੁਰ) ਵਿਚ ਪੰਜਾਬ ਐਗਰੋ ਨੇ ਅਪੀਡਾ ਤੇ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਆਲੂ ਕਿਸਾਨਾਂ ਲਈ ਆਲੂ ਦੇ ਨਿਰਯਾਤ ਵਿਸ਼ੇ 'ਤੇ ਇਕ ਸਮਰੱਥਾ ਨਿਰਮਾਣ ਪੋ੍ਗਰਾਮ ਕਰਵਾਇਆ। ਕਿਸਾਨਾਂ ਨੂੰ ਟਿਸ਼ੂ ਕਲਚਰ ਤੇ ਐਰੋਪੋਨਿਕ ਤਕਨੀਕ ਦੀ ਜਾਣਕਾਰੀ ਦੇਣ ਵਾਸਤੇ ਇਹ ਪੋ੍ਗਰਾਮ ਸੈਂਟਰ ਆਫ ਐਕਸੀਲੈਂਸ ਫ਼ੋਰ ਪੋਟੇਟੋ, ਧੋਗੜੀ ਵਿਚ ਰੱਖਿਆ ਗਿਆ।
Publish Date: Sun, 14 Nov 2021 08:10 PM (IST)
Updated Date: Sun, 14 Nov 2021 08:10 PM (IST)
ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪੰਜਾਬ ਦੇ ਆਲੂ ਕਲੱਸਟਰ (ਜਲੰਧਰ, ਕਪੂਰਥਲਾ, ਨਵਾਂਸ਼ਹਰ, ਹੁਸ਼ਿਆਰਪੁਰ) ਵਿਚ ਪੰਜਾਬ ਐਗਰੋ ਨੇ ਅਪੀਡਾ ਤੇ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਆਲੂ ਕਿਸਾਨਾਂ ਲਈ ਆਲੂ ਦੇ ਨਿਰਯਾਤ ਵਿਸ਼ੇ 'ਤੇ ਇਕ ਸਮਰੱਥਾ ਨਿਰਮਾਣ ਪੋ੍ਗਰਾਮ ਕਰਵਾਇਆ। ਕਿਸਾਨਾਂ ਨੂੰ ਟਿਸ਼ੂ ਕਲਚਰ ਤੇ ਐਰੋਪੋਨਿਕ ਤਕਨੀਕ ਦੀ ਜਾਣਕਾਰੀ ਦੇਣ ਵਾਸਤੇ ਇਹ ਪੋ੍ਗਰਾਮ ਸੈਂਟਰ ਆਫ ਐਕਸੀਲੈਂਸ ਫ਼ੋਰ ਪੋਟੇਟੋ, ਧੋਗੜੀ ਵਿਚ ਰੱਖਿਆ ਗਿਆ। ਕਿਸਾਨਾਂ ਨੂੰ ਪੰਜਾਬ ਤੋਂ ਆਲੂ ਦੀ ਨਿਰਯਾਤ ਸੰਭਾਵਨਾ ਸਮਝਾਉਣ ਲਈ ਪੂਰੇ ਪੰਜਾਬ ਦੇ ਦਿੱਗਜ ਅਦਾਰਿਆਂ-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਵਾਰੰਟੀਨ ਸਟੇਸ਼ਨ ਅੰਮਿ੍ਤਸਰ, ਪੰਜਾਬ ਐਗਰੋ, ਅਪੀਡਾ, ਖੇਤੀਬਾੜੀ ਵਿਭਾਗ, ਸੀਪੀਆਰਆਈ, ਬਾਗਬਾਨੀ ਵਿਭਾਗ, ਰਿਟਾਇਰਡ ਆਈਏਐੱਸ ਅਫ਼ਸਰ ਆਦਿ ਮਾਹਰ ਇਸ ਪੋ੍ਗਰਾਮ 'ਤੇ ਇਕੱਠੇ ਹੋਏ। ਕਿਸਾਨਾਂ ਵਿਚ ਇਸ ਪੋ੍ਗਰਾਮ ਲਈ ਬਹੁਤ ਉਤਸ਼ਾਹ ਨਜ਼ਰ ਆਇਆ ਤੇ ਉਨ੍ਹਾਂ ਨੇ ਇਸ ਵਿਸ਼ੇ 'ਤੇ ਭਰਪੂਰ ਚਰਚਾ ਕੀਤੀ। ਕਿਸਾਨਾਂ ਨੇ ਆਲੂ ਦੀ ਬਿਜਾਈ ਤੋਂ ਲੈ ਕੇ ਨਿਰਯਾਤ ਦੇ ਹਰ ਪਹਿਲੂ ਦੀ ਜਾਣਕਾਰੀ ਲਈ ਤੇ ਭਵਿੱਖ ਵਿਚ ਅਜਿਹੇ ਹੋਰ ਪੋ੍ਗਰਾਮ ਕਰਨ ਲਈ ਕਿਹਾ।