ਸਕੂਲਾਂ ਦੇ ਦਿਵਿਆਂਗ ਬੱਚਿਆਂ ਦਾ ਵਿੱਦਿਅਕ ਟੂਰ ਕਰਵਾਇਆ
ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਦਿਵਿਆਂਗ ਬੱਚਿਆਂ ਦਾ ਵਿੱਦਿਅਕ ਟੂਰ ਕਰਵਾਇਆ
Publish Date: Fri, 21 Nov 2025 08:28 PM (IST)
Updated Date: Sat, 22 Nov 2025 04:13 AM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬਲਾਕ ਦੇ ਸਰਕਾਰੀ ਸਕੂਲਾਂ ਦੇ ਦਿਵਿਆਂਗ ਬੱਚਿਆਂ ਦਾ ਵਿੱਦਿਅਕ ਟੂਰ ਕਰਵਾਇਆ ਗਿਆ। ਇਹ ਟੂਰ ਸਰਕਾਰੀ ਪ੍ਰਾਇਮਰੀ ਸਕੂਲ ਯੱਕੋਪੁਰ ਖ਼ੁਰਦ ਤੋਂ ਹਰਜਿੰਦਰ ਸਿੰਘ ਸੀਚੇਵਾਲ ਵਾਈਸ ਚੇਅਰਮੈਨ ਬੈਕਫਿੰਕੋ ਪੰਜਾਬ ਤੇ ਸੰਗਠਨ ਇੰਚਾਰਜ ਵੱਲੋਂ ਹਰੀ ਝੰਡੀ ਦੇ ਕੇ ਜੰਗ-ਏ-ਆਜ਼ਾਦੀ ਸਮਾਰਕ ਕਰਤਾਰਪੁਰ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਨਾਲ ਚੇਅਰਮੈਨ ਸਰਬਜੀਤ ਸਿੰਘ ਚਤਰਥ, ਡਾ. ਹਰਜੀਤ ਸਿੰਘ ਭੰਗੂ ਬਲਾਕ ਪ੍ਰਧਾਨ ਤੇ ਰਜਿੰਦਰ ਸਿੰਘ ਭੁੱਲਰ ਯੂਥ ਪ੍ਰਧਾਨ ਵੀ ਮੌਜੂਦ ਸਨ। ਸਕੂਲ ਮੁਖੀ ਪਰਮਜੀਤ ਕੌਰ ਨੇ ਆਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ। ਬੀਪੀਈਓ ਰਮੇਸ਼ਵਰ ਚੰਦਰ, ਸੀਐੱਚਟੀ ਭੁਪਿੰਦਰ ਸਿੰਘ ਤੇ ਪਰਮਿੰਦਰ ਸਿੰਘ ਨੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਸਰਪੰਚ ਸੰਗਤ ਰਾਮ ਯੱਕੋਪੁਰੀਆ, ਗੁਰਦੀਪ ਸਿੰਘ ਪੰਚ, ਪਰਮਿੰਦਰ ਸਿੰਘ ਪੰਚ, ਬਲਵੀਰ ਸਿੰਘ ਗੁਰਦਵਾਰਾ ਕਮੇਟੀ ਮੈਂਬਰ, ਅੰਜਨਾ ਕੁਮਾਰੀ ਪੰਚ, ਸੁਨੀਲ ਕੁਮਾਰ ਸਕੂਲ ਕਮੇਟੀ ਚੇਅਰਮੈਨ, ਸਤਨਾਮ ਸਿੰਘ ਰਿਟਾ. ਅਧਿਆਪਕ, ਬਲਵੀਰ ਕੌਰ ਆਂਗਣਵਾੜੀ ਵਰਕਰ, ਸ਼ਿੰਦਰਪਾਲ ਆਂਗਣਵਾੜੀ ਸੁਪਰਵਾਈਜ਼ਰ, ਹਰਜੀਤ ਕੌਰ, ਦਲਜੀਤ ਕੌਰ, ਸੁਸ਼ਮਿਤਾ, ਜਸਵਿੰਦਰ ਕੌਰ ਕੁੱਕ, ਹਰਪ੍ਰੀਤ ਕੁੱਕ, ਪਰਮਜੀਤ ਕੌਰ ਹੈਲਪਰ, ਰਾਣੀ, ਵਿਜੈ ਚੌਹਾਨ, ਪ੍ਰਭਜਿੰਦਰ ਸਿੰਘ, ਹਰਮੇਸ਼ ਲਾਲ, ਅਨਿਲ ਕੁਮਾਰ ਤੇ ਜਸਦੇਵ ਸਿੰਘ ਵੀ ਮੌਜੂਦ ਸਨ।