ਵਿਦਿਆਰਥੀਆਂ ਨਾਲ ਵਿਤਕਰੇ ਦੀ ਨਿਖੇਧੀ
ਯੂ.ਜੀ.ਸੀ.ਵੱਲੋਂ ਐਸ ਸੀ, ਓਬੀਸੀ ਅਤੇ
Publish Date: Fri, 30 Jan 2026 07:07 PM (IST)
Updated Date: Fri, 30 Jan 2026 07:10 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਯੂ.ਜੀ.ਸੀ.ਵੱਲੋਂ ਐੱਸ ਸੀ, ਓਬੀਸੀ ਅਤੇ ਘੱਟ ਗਿਣਤੀ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਖਿਲਾਫ ਵੱਖ-ਵੱਖ ਖੇਤਰਾਂ ਚ ਕੰਮ ਕਰਦੀਆਂ ਹਸਤੀਆਂ ਵਲੋਂ ਬਣਾਈ ਗਈ "ਸਮੂਹ ਸਮਾਜਿਕ ਇਨਸਾਫ ਕੌਂਸਲ ਪੰਜਾਬ" ਦੀ ਵਰਕਿੰਗ ਕਮੇਟੀ ਨੇ ਡਾਕਟਰ ਅੰਬੇਡਕਰ ਭਵਨ ਵਿਖੇ ਰਮਾ ਬਾਈ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਯੂ.ਜੀ.ਸੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੀਟਿੰਗ ਵਿੱਚ ਸਾਬਕਾ ਸਰਪੰਚ ਰਮੇਸ਼ ਚੋਹਕਾ, ਐਡਵੋਕੇਟ ਵਿਜੇ ਬੱਧਣ, ਲਲਿਤ ਅੰਬੇਡਕਰੀ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਪ੍ਰਿਤਪਾਲ ਸਿੰਘ, ਹਰਭਜਨ ਨਿਮਤਾ ,ਬਲਵੰਤ ਬਾਬਾ, ਪ੍ਰੋਫੈਸਰ ਰਾਜਕੁਮਾਰ ਭਗਤ, ਅਰੁਣ ਸੁੰਦਰ, ਵਿੱਕੀ ਲਾਖਾ, ਰਜੀਵ, ਗੁਰਦਿਆਲ ਜੱਸਲ, ਓਮ ਪ੍ਰਕਾਸ਼ ਨਰ ਤੇ ਹੋਰ ਆਗੂਆਂ ਨੇ ਮੀਟਿੰਗ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਖੌਤੀ ਸਵਰਣਾ ਵੱਲੋਂ ਬੀਜੇਪੀ ਤੇ ਆਰਐੱਸਐੱਸ ਦੀ ਸ਼ਹਿ ’ਤੇ ਜੋ ਦੰਗਿਆਂ ਦਾ ਮਾਹੌਲ ਸਿਰਜਿਆ ਜਾ ਰਿਹਾ ਉਹ ਬੇਹੱਦ ਚਿੰਤਾਜਨਕ ਹੈ। ਸਮਾਜ ਦੇ ਜਾਗਰੂਕ ਸਾਥੀਆਂ ਵੱਲੋਂ ਸੈਮੀਨਾਰ , ਰੋਸ ਮਾਰਚ ਅਤੇ ਮੰਗ ਪੱਤਰ ਦੇਣ ਦੇ ਅੰਦੋਲਨ ਉਲੀਕਣ ਬਾਰੇ ਮੀਟਿੰਗ ਕੀਤੀ। ਤੁਗਲਕਾਬਾਦ ਮੰਦਰ ਬੇਗਮਪੁਰ ਵਿਰਾਸਤ ਖੋਹਣ ਵਾਲੀ ਬੀਜੇਪੀ ਅਤੇ ਆਦਮਪੁਰ ਦਾ ਏਅਰਪੋਰਟ ਦਾ ਨਾਂ ਸਤਿਗੁਰੂ ਰਵਿਦਾਸ ਜੀ ਦੇ ਨਾਮ ’ਤੇ ਨਾਂ ਰੱਖ ਕੇ ਰਵਿਦਾਸੀਆਂ ਕੌਮ ਨਾਲ ਧਰੋਹ ਕਰਨ ਵਾਲੀ ਬੀਜੇਪੀ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। "ਸਮੂਹ ਸਮਾਜਿਕ ਇਨਸਾਫ ਕੌਂਸਲ ਪੰਜਾਬ" ਵਰਕਿੰਗ ਕਮੇਟੀ ਵੱਲੋਂ ਆਉਣ ਵਾਲੇ ਸਮੇਂ ’ਚ ਇਸ ਮਸਲੇ ’ਤੇ ਤਿੱਖਾ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ।