ਖੇਡ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਜਲੰਧਰ ’ਚ ਕਨਕਲੇਵ 5 ਨੂੰ
-ਸੀਐੱਮ, ਉਦਯੋਗ ਮੰਤਰੀ ਤੇ
Publish Date: Tue, 30 Dec 2025 10:28 PM (IST)
Updated Date: Tue, 30 Dec 2025 10:32 PM (IST)
-ਸੀਐੱਮ, ਉਦਯੋਗ ਮੰਤਰੀ ਤੇ ਨੀਤੀ ਆਯੋਗ ਦੇ ਅਧਿਕਾਰੀ ਸ਼ਿਰਕਤ ਕਰਨਗੇ
- ਪੰਜਾਬ ਖੇਡ ਉਦਯੋਗ ਦੇ 20 ਤੋਂ ਵੱਧ ਖੇਡ ਉਤਪਾਦ ਦੇ ਸਟਾਲ ਲੱਗਣਗੇ
ਕਮਲ ਕਿਸ਼ੋਰ, ਜਲੰਧਰ : ਖੇਡ ਉਦਯੋਗ ਨੂੰ ਉਤਸ਼ਾਹਿਤ ਕਰਨ ਦੇ ਟੀਚਾ ਨਾਲ 5 ਜਨਵਰੀ ਨੂੰ ਕੇਂਦਰੀ ਨੀਤੀ ਆਯੋਗ ਤੇ ਪੰਜਾਬ ਸਰਕਾਰ ਵੱਲੋਂ ਸਾਂਝਾ ਕਨਕਲੇਵ ਕਰਵਾਇਆ ਗਿਆ ਕੀਤਾ ਜਾ ਰਿਹਾ ਹੈ। ਇਸ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਦਯੋਗ ਮੰਤਰੀ ਸੰਜੀਵ ਅਰੋੜਾ ਤੇ ਨੀਤੀ ਕਮਿਸ਼ਨ ਦੇ ਅਧਿਕਾਰੀ ਸ਼ਿਰਕਤ ਕਰਨਗੇ। ਜਾਣਕਾਰੀ ਮੁਤਾਬਕ, ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਨਕਲੇਵ ਇਕ ਨਿੱਜੀ ਹੋਟਲ ’ਚ ਕੀਤਾ ਜਾ ਰਿਹਾ ਹੈ, ਜਿੱਥੇ ਜਲੰਧਰ ਖੇਡ ਉਦਯੋਗ ਦੇ 20 ਤੋਂ ਵੱਧ ਖੇਡ ਉਤਪਾਦ ਦੇ ਸਟਾਲ ਲੱਗਣਗੇ। ਕਨਕਲੇਵ ’ਚ ਸ਼ਾਮਲ ਹੋਣ ਲਈ ਉਦਯੋਗਿਕ ਜਥੇਬੰਦੀਆਂ ਦੇ ਗਰੁੱਪਾਂ ਨੂੰ ਸੁਨੇਹੇ ਭੇਜੇ ਜਾ ਚੁੱਕੇ ਹਨ। ਮੰਗਲਵਾਰ ਨੂੰ ਐੱਸਡੀਐੱਮ ਨੇ ਹੋਟਲ ਦਾ ਨਿਰੀਖਣ ਵੀ ਕੀਤਾ ਸੀ। 29 ਦਸੰਬਰ ਨੂੰ ਸ਼ਹਿਰ ਦੇ ਖੇਡ ਉਦਯੋਗਪਤੀਆਂ ਨਾਲ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੀ ਬੈਠਕ ਹੋਈ ਸੀ, ਜਿਸ ’ਚ ਕਨਕਲੇਵ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ ਸੀ। ਖੇਡ ਉਦਯੋਗ ਨੇ ਸਟਾਲ ਵੀ ਬੁੱਕ ਕਰਵਾ ਲਏ ਹਨ।
ਕਨਕਲੇਵ ਦਾ ਟੀਚਾ ਖੇਡ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ। ਜਲੰਧਰ ਦੇ ਖੇਡ ਉਦਯੋਗ ਨੂੰ ਤਕਨੀਕੀ ਵਿਸਥਾਰ ਕੇਂਦਰ ਮਿਲਣ ਮਗਰੋਂ ਪੰਜਾਬ ਦੇ ਖੇਡ ਉਦਯੋਗ ਨਾਲ ਜੁੜੇ ਲੋਕਾਂ ’ਚ ਖੁਸ਼ੀ ਦੀ ਲਹਿਰ ਹੈ। ਇਹ ਕੇਂਦਰ ਸਰਕਾਰੀ ਚਮੜਾ ਤੇ ਫੁਟਵੇਅਰ ਤਕਨੀਕੀ ਸੰਸਥਾਨ ’ਚ ਬਣਾਇਆ ਜਾ ਰਿਹਾ ਹੈ। ਸੂਬੇ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਇਸ ਸਬੰਧੀ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਕੇਂਦਰ ਦੇ ਨਿਰਮਾਣ ਨੂੰ ਪ੍ਰਵਾਨਗੀ ਮਿਲੀ ਸੀ।
---
ਤਕਨੀਕੀ ਵਿਸਥਾਰ ਕੇਂਦਰ ਦਾ ਰੱਖਿਆ ਜਾਵੇਗਾ ਨੀਂਹ ਪੱਥਰ
ਜਾਣਕਾਰੀ ਮੁਤਾਬਕ, ਤਕਨੀਕੀ ਵਿਸਥਾਰ ਕੇਂਦਰ ਦਾ ਨੀਂਹ ਪੱਥਰ ਰੱਖਣ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਿਰਕਤ ਕਰਨ ਦੀ ਸੰਭਾਵਨਾ ਹੈ। ਡੀਸੀ ਦੀ ਦੇਖਰੇਖ ’ਚ ਕਨਕਲੇਵ ਕਰਵਾਇਆ ਜਾ ਰਿਹਾ ਹੈ। ਤਿਆਰੀਆਂ ਜ਼ੋਰਾਂ ’ਤੇ ਹਨ। ਖੇਡ ਉਦਯੋਗਪਤੀਆਂ ਨੇ ਦੱਸਿਆ ਕਿ ਕਨਕਲੇਵ ’ਚ ਖੇਡ ਉਤਪਾਦ ਦੇ ਸਟਾਲ ਪ੍ਰਦਰਸ਼ਿਤ ਕੀਤੇ ਜਾਣਗੇ। ਜਲੰਧਰ ਦੇ ਤਕਨੀਕੀ ਵਿਸਥਾਰ ਕੇਂਦਰ ਦੇ ਨਿਰਮਾਣ ਲਈ ਐੱਮਓਯੂ ’ਤੇ ਦਸਤਖ਼ਤ ਹੋਣ ਦੀ ਸੂਚਨਾ ਹੈ। ਕੇਂਦਰ ਨੂੰ ਹੱਬ ਤੇ ਸਪੋਕ ਮਾਡਲ ਅਧੀਨ ਮਨਜ਼ੂਰੀ ਦਿੱਤੀ ਗਈ ਹੈ।