ਕਾਮਰੇਡ ਸਵਰਨ ਸਿੰਘ ਨਹੀਂ ਰਹੇ, ਅੰਤਿਮ ਅਰਦਾਸ 22 ਨੂੰ
ਕਾਮਰੇਡ ਸਵਰਨ ਸਿੰਘ ਨਹੀਂ ਰਹੇ ਅੰਤਿਮ ਅਰਦਾਸ 22 ਨੂੰ
Publish Date: Wed, 14 Jan 2026 07:01 PM (IST)
Updated Date: Wed, 14 Jan 2026 07:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਹਕੋਟ : ਭਾਰਤੀ ਕਮਿਊਨਿਸਟ ਪਾਰਟੀ ਦੀ ਬ੍ਰਾਂਚ ਕਾਕੜਾ ਦੇ ਸਕੱਤਰ ਕਾਮਰੇਡ ਸਵਰਨ ਸਿੰਘ ਨਹੀਂ ਰਹੇ। ਉਹ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਮੰਗਲਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਬੁੱਧਵਾਰ ਨੂੰ ਪਿੰਡ ਕਾਕੜਾ ਤੇ ਸ਼ਮਸ਼ਾਨ ਘਾਟ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੀਪੀਆਈ ਦੀ ਤਹਿਸੀਲ ਕਮੇਟੀ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ 'ਤੇ ਲਾਲ ਝੰਡਾ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਦੀ ਪਤਨੀ ਦਲਜੀਤ ਕੌਰ, ਬੇਟਾ ਤਨਵੀਰ ਸਿੰਘ, ਬੇਟੀ ਪ੍ਰੀਤੀ ਰੇਖਾ, ਕਾਮਰੇਡ ਸੁਨੀਲ ਕੁਮਾਰ, ਕਾਮਰੇਡ ਸਿਕੰਦਰ ਸੰਧੂ, ਕਾਮਰੇਡ ਹਰਦੇਵ ਸਿੰਘ, ਰੀਨਾ ਰਾਣੀ, ਬਲਜੀਤ ਸਿੰਘ ਬਿੱਟੂ, ਹਰਜਿੰਦਰ ਕੌਰ, ਸਾਬਕਾ ਸਰਪੰਚ ਨਾਜਰ ਸਿੰਘ ਨਾਜੀ ਆਦਿ ਮੌਜੂਦ ਸਨ। ਪਰਿਵਾਰਕ ਸੂਤਰਾਂ ਅਨੁਸਾਰ ਕਾਮਰੇਡ ਸਵਰਨ ਸਿੰਘ ਨਮਿਤ ਅੰਤਿਮ ਅਰਦਾਸ 22 ਜਨਵਰੀ ਨੂੰ ਹੋਵੇਗੀ।