ਸੀਤ ਲਹਿਰ ਚੱਲਣ ਨਾਲ ਡਿੱਗੇਗਾ ਪਾਰਾ
ਜਾਸ, ਜਲੰਧਰ : ਮੌਸਮ
Publish Date: Fri, 28 Nov 2025 09:38 PM (IST)
Updated Date: Fri, 28 Nov 2025 09:41 PM (IST)
ਜਾਸ, ਜਲੰਧਰ : ਮੌਸਮ ਵਿਭਾਗ ਵੱਲੋਂ ਦੋ ਦਿਨਾਂ ਲਈ ਸੀਤ ਲਹਿਰ ਚੱਲਣ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸ਼ੁੱਕਰਵਾਰ ਸਵੇਰੇ ਤੋਂ ਹੀ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ ਤੇ ਰਾਤ ਸਮੇਂ ਵੀ ਇਹੀ ਹਾਲਾਤ ਰਹੇ। ਹਾਲਾਂਕਿ ਦਿਨ ਵੇਲੇ ਤੇਜ਼ ਧੁੱਪ ਕਾਰਨ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ। ਨਤੀਜੇ ਵਜੋਂ ਮੌਸਮ ਵਿਭਾਗ ਨੇ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 22.4 ਡਿਗਰੀ ਸੈਲਸੀਅਸ ਤੱਕ ਪੁੱਗ ਗਿਆ ਹੈ। ਵਿਭਾਗ ਵੱਲੋਂ ਸ਼ਨਿਚਰਵਾਰ ਨੂੰ ਵੀ ਸੀਤ ਲਹਿਰ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇ ਇਹ ਅੰਦਾਜ਼ਾ ਸਹੀ ਸਾਬਤ ਹੁੰਦਾ ਹੈ ਤਾਂ ਤਾਪਮਾਨ ’ਚ ਹੋਰ ਜ਼ਿਆਦਾ ਗਿਰਾਵਟ ਦੇਖੀ ਜਾ ਸਕਦੀ ਹੈ। ਮੌਸਮ ਮਾਹਿਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪੂਰੇ ਉੱਤਰੀ ਭਾਰਤ ’ਚ ਸੀਤ ਲਹਿਰ ਚੱਲਣ ਲੱਗੀ ਹੈ, ਜਦਕਿ ਬਾਹਰੀ ਖੇਤਰਾਂ ’ਚ ਧੁੰਦ ਵੀ ਸੰਘਣੀ ਹੋ ਰਹੀ ਹੈ। ਇਸ ਨਾਲ ਤਾਪਮਾਨ ’ਚ ਗਿਰਾਵਟ ਆਉਣੀ ਸੰਭਵ ਹੈ ਪਰ ਆਉਣ ਵਾਲੇ ਦਿਨਾਂ ’ਚ ਤਾਪਮਾਨ ਤੇਜ਼ੀ ਨਾਲ ਡਿੱਗੇਗਾ। ਦਿਨ ਵੇਲੇ ਤੇਜ਼ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲਦੀ ਰਹੇਗੀ।