ਭਲਕੇ ਜਲੰਧਰ ਪੁੱਜਣਗੇ ਮੁੱਖ ਮੰਤਰੀ
ਜਾਸ, ਜਲੰਧਰ : ਮੁੱਖ
Publish Date: Thu, 29 Jan 2026 12:09 AM (IST)
Updated Date: Thu, 29 Jan 2026 12:13 AM (IST)
ਜਾਸ, ਜਲੰਧਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਜਲੰਧਰ ਪੁੱਜ ਰਹੇ ਹਨ। ਪੀਏਪੀ ’ਚ ਰੱਖੇ ਗਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦੇ ਐਲਾਨ ਮਗਰੋਂ ਉਹ ਆਪਣੇ ਪਾਰਟੀ ਅਹੁਦੇਦਾਰਾਂ ਨਾਲ ਗੱਲਬਾਤ ਕਰਨਗੇ। ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਵਿਭਾਗਾਂ ਦੇ ਚੇਅਰਮੈਨ, ਹਲਕੇ ਦੇ ਇੰਚਾਰਜ ਤੇ ਹੋਰ ਅਹੁਦੇਦਾਰਾਂ ਨੂੰ ਬੁਲਾਇਆ ਗਿਆ ਹੈ। ਪਾਰਟੀ ਅਹੁਦੇਦਾਰਾਂ ਅਨੁਸਾਰ ਇਸ ਮੌਕੇ ਉਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਰਿਪੋਰਟ ਵੀ ਲੈਣਗੇ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਦਾ ਇਕ ਜਲੰਧਰ ਦੌਰਾ ਰੱਦ ਹੋ ਚੁੱਕਾ ਹੈ। ਉਨ੍ਹਾਂ ਦੇ ਜਲੰਧਰ ਆਉਣ ਦਾ ਕਾਰਨ ਸਿਆਸੀ ਗਤੀਵਿਧੀਆਂ ਨੂੰ ਤੇਜ਼ੀ ਦੇਣ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਣ ਮਗਰੋਂ ਜ਼ਿਲ੍ਹੇ ਦੇ ਹਲਕੇ ਦੇ ਇੰਚਾਰਜ ਨੂੰ ਘਰ-ਘਰ ਜਾ ਕੇ ਟੋਕਨ ਵੰਡਣ ਅਤੇ ‘ਆਪ’ ਬਾਰੇ ਰਾਏ ਜਾਣਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਜਲੰਧਰ ਦੌਰੇ ਦੌਰਾਨ ਇਸ ਯੋਜਨਾ ਤੇ ਵੀ ਗੱਲਬਾਤ ਹੋਵੇਗੀ।