ਹਸਪਤਾਲ ਪ੍ਰਸ਼ਾਸਨ ਜਾਗਿਆ, ਮਰੀਜ਼ਾਂ ਨੂੰ ਮਿਲੇ ਕੰਬਲ
-ਕਾਰਜਕਾਰੀ ਐੱਮਐੱਸ ਨੇ ਦਿੱਤੇ
Publish Date: Mon, 08 Dec 2025 09:45 PM (IST)
Updated Date: Mon, 08 Dec 2025 09:48 PM (IST)
-ਕਾਰਜਕਾਰੀ ਐੱਮਐੱਸ ਨੇ ਦਿੱਤੇ ਮਰੀਜ਼ਾਂ ਨੂੰ ਕੰਬਲ ਮੁਹੱਈਆ ਕਰਨ ਦੇ ਆਦੇਸ਼
ਪੱਤਰ ਪ੍ਰੇਰਕ, ਜਲੰਧਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ ’ਚ ਸਭ ਤੋਂ ਵੱਡੇ ਸਿਵਲ ਹਸਪਤਾਲ ’ਚ ਸੋਮਵਾਰ ਨੂੰ ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ਾਂ ਨੂੰ ਕੰਬਲ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ। ‘ਅਦਾਰਾ ਜਾਗਰਣ’ ਨੇ ਛੇ ਡਿਗਰੀ ਤਾਪਮਾਨ ’ਚ ਸਿਵਲ ਹਸਪਤਾਲ ’ਚ ਮਰੀਜ਼ਾਂ ਨੂੰ ਕੰਬਲ ਦੀ ਘਾਟ ਬਾਰੇ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਕੀਤਾ। ਇਸ ਮਗਰੋਂ ਹਸਪਤਾਲ ਪ੍ਰਸ਼ਾਸਨ ਨੂੰ ਮਰੀਜ਼ਾਂ ਦੀ ਕੰਬਲਾਂ ਦੀ ਸਮੱਸਿਆ ਦਾ ਪਤਾ ਲੱਗਾ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਕਾਰਵਾਈ ਕੀਤੀ।
ਸੋਮਵਾਰ ਨੂੰ ਸਿਵਲ ਹਸਪਤਾਲ ਦੀ ਕਾਰਜਕਾਰੀ ਐੱਮਐੱਸ ਡਾ. ਵਰਿੰਦਰ ਕੌਰ ਥਿੰਦ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਰਸਿੰਗ ਸਿਸਟਰਾਂ ਤੇ ਨਰਸਿੰਗ ਸੁਪਰਡੈਂਟ ਨੂੰ ਸਟੋਰ ’ਚੋਂ ਕੰਬਲ ਕੱਢ ਕੇ ਸਬੰਧਤ ਵਾਰਡਾਂ ਵਿਚ ਪਹੁੰਚਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਫੌਰੀ ਪ੍ਰਭਾਵ ਨਾਲ ਮਰੀਜ਼ਾਂ ਨੂੰ ਕੰਬਲ ਦੇਣ ਦੀ ਗੱਲ ਕੀਤੀ। ਠੰਢ ’ਚ ਮਰੀਜ਼ਾਂ ਨੂੰ ਕੰਬਲ ਨਾ ਮਿਲਣ ਦੇ ਮਾਮਲੇ 'ਤੇ ਉਨ੍ਹਾਂ ਨੇ ਸਬੰਧਤ ਸਟਾਫ ਨੂੰ ਵੀ ਝਾੜਾਂ ਪਾਈਆਂ। ਇਸ ਤੋਂ ਬਾਅਦ ਸਟਾਫ ਹਰਕਤ ’ਚ ਆਇਆ ਅਤੇ ਮਰੀਜ਼ਾਂ ਕੋਲ ਜਾ ਕੇ ਉਨ੍ਹਾਂ ਨੂੰ ਕੰਬਲ ਮੁਹੱਈਆ ਕੀਤੇ ਗਏ।
ਉਨ੍ਹਾਂ ਨੇ ਡਾ. ਪ੍ਰੀਆ ਨੂੰ ਵੀ ਵਾਰਡਾਂ ਦਾ ਦੌਰਾ ਕਰ ਕੇ ਮਰੀਜ਼ਾਂ ਨੂੰ ਕੰਬਲ ਮੁਹੱਈਆ ਕਰਨ ਦੇ ਮਾਮਲੇ ਵਿਚ ਵਾਰਡਾਂ ਦਾ ਦੌਰਾ ਕਰਨ ਲਈ ਭੇਜਿਆ। ਹਸਪਤਾਲ ਪ੍ਰਸ਼ਾਸਨ ਨੂੰ ਪਿਛਲੇ ਦੋ ਸਾਲਾਂ ’ਚ 1150 ਦੇ ਕਰੀਬ ਕੰਬਲ ਦਾਨ ਵਿਚ ਮਿਲੇ ਹਨ। ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੇ ਬਾਵਜੂਦ ਹਸਪਤਾਲ ਦੇ ਸਟਾਫ ਨੇ ਸਟੋਰ ’ਚੋਂ ਕੰਬਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਮਰੀਜ਼ਾਂ ਦੀ ਸਮੱਸਿਆ ਨੂੰ ‘ਅਦਾਰਾ ਜਾਗਰਣ’ ਨੇ ਪ੍ਰਮੁੱਖਤਾ ਨਾਲ ਉਠਾਇਆ ਤੇ ਹਸਪਤਾਲ ਪ੍ਰਸ਼ਾਸਨ ਦੇ ਹਰਕਤ ’ਚ ਆਉਣ ਮਗਰੋਂ ਮਰੀਜ਼ਾਂ ਨੂੰ ਕੰਬਲ ਮਿਲੇ।