ਸ਼ਾਹਕੋਟ ’ਚ ਕ੍ਰਿਸਮਸ ਸਬੰਧੀ ਸ਼ੋਭਾ ਯਾਤਰਾ 19 ਨੂੰ
ਸ਼ਾਹਕੋਟ ’ਚ ਕ੍ਰਿਸਮਸ ਸਬੰਧੀ ਸ਼ੋਭਾ ਯਾਤਰਾ 19 ਦਸੰਬਰ ਨੂੰ
Publish Date: Sat, 06 Dec 2025 09:13 PM (IST)
Updated Date: Sat, 06 Dec 2025 09:15 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਕ੍ਰਿਸਮਸ ਸਬੰਧੀ ਮਸੀਹੀ ਭਾਈਚਾਰੇ ਦੀ ਇਕ ਅਹਿਮ ਮੀਟਿੰਗ ਸੀਐੱਨਆਈ ਚਰਚ ਸਲੈਚਾਂ ਰੋਡ ਸ਼ਾਹਕੋਟ ਵਿਖੇ ਚਰਚ ਦੇ ਮੁੱਖ ਸੇਵਾਦਾਰ ਪਾਸਟਰ ਜਾਰਜ ਮਸੀਹ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ’ਚ ਕ੍ਰਿਸਮਸ ਦਾ ਤਿਉਹਾਰ ਮਨਾਉਣ ਤੇ ਇਸ ਸਬੰਧੀ ਸ਼ੋਭਾ ਯਾਤਰਾ ਸਜਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਾਹਕੋਟ ’ਚ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਹਾੜੇ ਸਬੰਧੀ ਸ਼ੋਭਾ ਯਾਤਰਾ 19 ਦਸੰਬਰ ਨੂੰ ਸਜਾਈ ਜਾਵੇਗੀ। ਇਹ ਸ਼ੋਭਾ ਯਾਤਰਾ ਸੀਐੱਨਆਈ ਚਰਚ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ ’ਚੋਂ ਹੁੰਦੀ ਹੋਈ ਚਰਚ ਵਿਖੇ ਜਾ ਕੇ ਸੰਪੰਨ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਪ੍ਰਭੂ ਯਿਸ਼ੂ ਮਸੀਹ ਦੇ ਜੀਵਨ ਨਾਲ ਸਬੰਧਤ ਝਾਕੀਆਂ ਮੁੱਖ ਆਕਰਸ਼ਣ ਦਾ ਕੇਂਦਰ ਹੋਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਸਟਰ ਜਾਰਜ ਮਸੀਹ, ਡਾ. ਵਿਲੀਅਮ ਜੌਹਨ ਸਕੱਤਰ ਘੱਟ ਗਿਣਤੀ ਵਿਭਾਗ ਪੰਜਾਬ, ਪਾਸਟਰ ਡੈਨੀਅਲ ਮਸੀਹ, ਸੁਧੀਰ ਨਾਹਰ ਸੂਬਾ ਪ੍ਰਧਾਨ ਕ੍ਰਿਸ਼ਚਨ ਮੂਵਮੈਂਟ ਯੂਥ ਵਿੰਗ ਪੰਜਾਬ, ਪਾਸਟਰ ਯੂਸਫ਼, ਪਾਸਟਰ ਸੋਹਨ ਲਾਲ, ਪਾਸਟਰ ਭੁਪਿੰਦਰ, ਪਾਸਟਰ ਸੰਦੀਪ, ਪਾਸਟਰ ਕੁਲਵੰਤ, ਪਾਸਟਰ ਰਾਜ ਕੁਮਾਰ, ਪਾਸਟਰ ਐਡਵਿਨ ਮਸੀਹ, ਜਸਵਿੰਦਰ ਗਿੱਲ ਕੈਸ਼ੀਅਰ ਚਰਚ ਪ੍ਰਬੰਧਕ ਕਮੇਟੀ, ਰੁਬੀਨਾ ਜਾਰਜ਼, ਰਾਸ਼ੀਦ ਮਸੀਹ, ਪਵਨ ਪਰਜੀਆਂ ਆਦਿ ਹਾਜ਼ਰ ਸਨ।