ਪ੍ਰਭੂ ਨੇ ਪਿਆਰ ਦਾ ਸੁਨੇਹਾ ਦਿੱਤਾ : ਪਾਸਟਰ ਮਸੀਹ
ਅਭਿਸ਼ੇਕ ਪ੍ਰੇਯਰ ਟਾਵਰ ਵਿਖੇ ਕ੍ਰਿਸਮਸ ਦਾ ਜਸ਼ਨ ਮਨਾਇਆ
Publish Date: Sat, 27 Dec 2025 09:04 PM (IST)
Updated Date: Sat, 27 Dec 2025 09:07 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਵਿਸ਼ਵ ਭਰ ’ਚ ਮਨਾਇਆ ਜਾਣ ਵਾਲਾ ਕ੍ਰਿਸਮਸ ਦਾ ਪਵਿੱਤਰ ਦਿਹਾੜਾ ਗੜ੍ਹੇ ’ਚ ਅਭਿਸ਼ੇਕ ਪ੍ਰੇਯਰ ਟਾਵਰ ’ਚ ਮਨਾਇਆ ਗਿਆ। ਇਸ ਮੌਕੇ ਯੂਨਾਈਟਡ ਪੀਪਲਜ਼ ਲੀਗ ਦੇ ਚੇਅਰਮੈਨ ਤੇ ਅਭਿਸ਼ੇਕ ਪ੍ਰੇਯਰ ਟਾਵਰ ਦੇ ਫਾਊਂਡਰ ਪਾਸਟਰ ਅੰਥੋਨੀ ਮਸੀਹ ਨੇ ਆਏ ਹੋਈ ਸੰਗਤ ਨੂੰ ਪਵਿੱਤਰ ਬਾਈਬਲ ’ਚੋਂ ਪ੍ਰਭੂ ਜੀ ਦੀ ਬਾਣੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਪ੍ਰਭੂ ਜੀ ਨੇ ਹਮੇਸ਼ਾ ਹੀ ਪਿਆਰ ਦਾ ਸੁਨੇਹਾ ਦਿੱਤਾ ਹੈ ਤੇ ਸਾਨੂੰ ਸਾਰਿਆਂ ਨੂੰ ਇਕ ਦੂਜੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ। ਅਖੀਰ ’ਚ ਉਨ੍ਹਾਂ ਕੇਕ ਕੱਟ ਕਟ ਕੇ ਸਮਾਪਤੀ ਕੀਤੀ। ਇਸ ਮੌਕੇ ਸਿਸਟਰ ਐਲਿਜ਼ਾਬੈੱਥ ਮਸੀਹ, ਸਿਸਟਰ ਮਮਤਾ, ਕਿਰਨ ਮਸੀਹ, ਪੀਯੂਸ਼, ਐਲਬਰਟ ਮਸੀਹ ਆਦੀ ਹਾਜ਼ਰ ਸਨ।