ਐੱਨਐੱਸ ਕਾਨਵੈਂਟ ਸਕੂਲ ’ਚ ਦੱਸੀ ਬਾਲ ਦਿਵਸ ਦੀ ਮਹੱਤਤਾ
ਐੱਨਐੱਸ ਕਾਨਵੈਂਟ ਸਕੂਲ ਵਿਖੇ ਮਨਾਇਆ ਬਾਲ ਦਿਵਸ
Publish Date: Sat, 15 Nov 2025 07:10 PM (IST)
Updated Date: Sat, 15 Nov 2025 07:11 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਐੱਨਐੱਸ ਕਾਨਵੈਂਟ ਹਾਈ ਸਕੂਲ ’ਚ ਬੱਚਿਆਂ ਵੱਲੋਂ ਐੱਮਡੀ ਰੇਨੂੰ ਬਾਲਾ ਦੀ ਦੇਖ-ਰੇਖ ’ਚ ਬਾਲ ਦਿਵਸ ਮਨਾਇਆ ਗਿਆ। ਅਧਿਆਪਕ ਦਵਿੰਦਰ ਕੌਰ ਨੇ ਬੱਚਿਆਂ ਨੂੰ ਇਸ ਬਾਲ ਦਿਵਸ ਦੇ ਮਹੱਤਵ ਬਾਰੇ ਦੱਸਿਆ। ਬੱਚਿਆਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਜੀਵਨੀ ਬਾਰੇ ਆਪਣੇ ਆਪਣੇ ਭਾਸ਼ਣ ਦਿੱਤੇ। ਅਧਿਆਪਕ ਜੋਧਬੀਰ ਸਿੰਘ ਨੇ ਬੱਚਿਆਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਰਥਿਕ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੁੱਕੇ ਸਲਾਘਾਯੋਗ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਕੌਰ ਵੱਲੋਂ ਸਾਰੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਨੇ ਬੱਚਿਆਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਜੀਵਨੀ ’ਚੋਂ ਚੰਗੇ ਵਿਚਾਰ ਆਪਣੀ ਜ਼ਿੰਦਗੀ ’ਚ ਅਪਨਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਜੇਕਰ ਉਹ ਅੱਜ ਕੁਝ ਚੰਗਾ ਸਿੱਖਦੇ ਹਨ ਤਾਂ ਅੱਗੇ ਜਾ ਕੇ ਆਪਣਾ ਦੇਸ਼ ਸੰਭਾਲ ਸਕਣਗੇ। ਇਸ ਮੌਕੇ ਉਪ-ਪ੍ਰਧਾਨ ਸੁਖਦੇਵ ਪਾਲ, ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ, ਨਿਸ਼ਾਨ ਸਿੰਘ ਤੇ ਸਮੂਹ ਸਟਾਫ਼ ਵੀ ਹਾਜ਼ਰ ਸੀ।