ਸਿਹਤ ਬੀਮਾ ਯੋਜਨਾ ਸ਼ਲਾਘਾਯੋਗ ਕਦਮ : ਮਨਦੀਪ ਸਿੰਘ
ਮੁੱਖ ਮੰਤਰੀ ਵੱਲੋਂ ਨਵੇਂ ਸਾਲ ਮੌਕੇ ਆਮ ਵਿਅਕਤੀ ਦੇ ਇਲਾਜ ਲਈ 10 ਲੱਖ ਤੱਕ ਸਹੂਲਤਾ ਦੇਣਾ ਸ਼ਲਾਘਾਯੋਗ
Publish Date: Wed, 31 Dec 2025 06:49 PM (IST)
Updated Date: Wed, 31 Dec 2025 06:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੁਸਾਂਝ ਕਲਾਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਕਰਕੇ ਨਵੇਂ ਸਾਲ ਦਾ ਨਵਾਂ ਤੋਹਫਾ ਦੇਣਾ ਜਾ ਰਹੀ ਹੈ। ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਲਾਭ ਮਿਲੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨਦੀਪ ਸਿੰਘ ਸ਼ਾਹਪੁਰ ਮੀਡੀਆ ਕੋ ਆਰਡੀਨੇਟਰ ਹਲਕਾ ਫਿਲੌਰ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੋ ਵਿਧਾਨ ਸਭਾ ਚੋਣਾਂ ਵੇਲੇ ਪੰਜਾਬੀਆਂ ਨਾਲ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸਨ ਉਸ ’ਚ ਮੈਡੀਕਲ ਸਹੂਲਤਾਂ ਵੀ ਸੀ ਪੰਜਾਬ ਸਰਕਾਰ ਪਹਿਲੀ ਜਨਵਰੀ ਤੋਂ 10 ਲੱਖ ਤੱਕ ਦਾ ਇਲਾਜ ਮੁਫਤ ਹੋਵੇਗਾ। ਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਸ਼ਲਾਘਾਯੋਗ ਕਦਮ ਹੈ।