ਜ਼ਿਲ੍ਹਾ ਚੋਣ ਦਫ਼ਤਰ ਦੇ ਕੰਮਕਾਜ ਬਾਰੇ ਜਾਣਿਆ
ਚੇਤਨਾ ਵਿੱਦਿਅਕ ਟੂਰ : ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਚੋਣ ਦਫ਼ਤਰ ਦਾ ਦੌਰਾ
Publish Date: Sat, 15 Nov 2025 08:07 PM (IST)
Updated Date: Sat, 15 Nov 2025 08:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ ‘ਚੇਤਨਾ ਵਿੱਦਿਅਕ ਟੂਰ’ ਤਹਿਤ ਸਕੂਲ ਆਫ ਐਮੀਨੈਂਸ, ਮਕਸੂਦਾਂ ਦੇ ਵਿਦਿਆਰਥਿਆਂ ਨੂੰ ਜ਼ਿਲ੍ਹਾ ਚੋਣ ਦਫ਼ਤਰ ਦਾ ਦੌਰਾ ਕਰਵਾਇਆ ਗਿਆ। ਚੋਣ ਤਹਿਸੀਲਦਾਰ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਵੋਟ ਰਜਿਸਟ੍ਰੇਸ਼ਨ ਲਈ ਵਰਤੇ ਜਾਣ ਵਾਲੇ ਫਾਰਮਾਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਨੂੰ ਫਾਰਮ ਨੰ. 6 (ਨਵੀਂ ਵੋਟ ਬਣਾਉਣ ਲਈ), ਫਾਰਮ ਨੰ. 7 (ਵੋਟਰ ਸੂਚੀ ’ਚ ਦਰਜ ਵੋਟ ਕਟਵਾਉਣ ਲਈ), ਫਾਰਮ ਨੰ. 8 (ਵੋਟਰ ਕਾਰਡ ’ਚ ਦਰੁੱਸਤੀ ਕਰਵਾਉਣ ਲਈ/ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟਿੰਗ ਕਰਨ ਲਈ/ਡੁਪਲੀਕੇਟ ਵੋਟਰ ਕਾਰਡ ਪ੍ਰਾਪਤ ਕਰਨ ਲਈ/ਪੀਡਬਲਯੂਡੀ ਵਜੋਂ ਮਾਰਕਿੰਗ ਲਈ, ਫਾਰਮ ਨੰ. 6ਬੀ (ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ) ਤੇ ਫਾਰਮ ਨੰ.6ਏ (ਐੱਨਆਰਆਈ ਨੂੰ ਵੋਟਰ ਵਜੋਂ ਵੋਟਰ ਸੂਚੀ ’ਚ ਦਰਜ ਕਰਨ ਲਈ) ਸਬੰਧੀ ਦੱਸਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਚਾਰ ਯੋਗਤਾ ਮਿਤੀਆਂ ਪਹਿਲੀ ਜਨਵਰੀ, ਅਪ੍ਰੈਲ, ਜੁਲਾਈ ਤੇ ਅਕਤੂਬਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੱਖ-ਵੱਖ ਐਪਲੀਕੇਸ਼ਨਾਂ/ਪੋਰਟਲ ਜਿਵੇਂ ਵੋਟਰ ਹੈਲਪਲਾਈਨ ਐਪ, ਨੋ ਯੂਅਰ ਕੈਂਡੀਡੇਟ, ਸੀ-ਵਿਜਿਲ, ਵੋਟਰ ਸਰਵਿਸ ਪੋਰਟਲ (https://voters.eci.gov.in/) ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।